ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਚੌਥੀ ਝਾਕੀ ਥਾਂ :-ਬਾਜ਼ਾਰ ਵਿਚ। ਸਮਾਂ :-ਤ੍ਰਿਕਾਲਾਂ ਦਾ। ਕਾਹਨ ਸਿੰਘ-(ਬਾਜ਼ਾਰ ਵਿਚ ਆਪਣੇ ਚਾਚੇ ਦੇ ਪੁੱਤ੍ਰ ਸਮੇਤ ਅਤਰ ਸਿੰਘ ਨੂੰ ਦੋ ਸਾਲ ਪਿੱਛੋਂ ਮਿਲਦਾ ਹੋਇਆ) ਸਤਿ ਸ੍ਰੀ ਅਕਾਲ ਤਾਇਆਂ ਜੀ। ਅਤਰ ਸਿੰਘ-ਸਤਿ ਸ੍ਰੀ ਅਕਾਲ, ਸਾਉ! ਸੁਣਾ ਸੁੱਖ ਸਾਂਦ ਹੈ। ਕਿਤੇ ਵਿਆਹ ਕਰਾ ਲਿਐ? ਕਾਹਨ ਸਿੰਘ-ਤੁਸੀਂ ਤਾਂ ਕਹਿੰਦੇ ਸੀ ਬੀ. ਏ. ਪਾਸ ਮਿਲਣੀ। ਮੈਂ ਤਾਂ ਬੀ. ਏ. ਪਾਸ ਈ ਲਈ ਐਂ। ਅਤਰ ਸਿੰਘ-ਕਾਕਾ ਜੀ! ਜੇ ਬੀ. ਏ. ਪਾਸ ਲੈ ਲਈ ਤਾਂ ਐਰਾ ਗੈਰਾ ਨੱਥੂ ਖੈਰਾ ਦੀ ਧੀ ਹੋਣੀ ਐਂ। ਰੇਤ ਗੜ੍ਹੀਏ ਸਰਦਾਰਾਂ ਦੀ ਥੋੜੋ ਹੋਣੀ ਐਂ! ਕੀ ਨਾਉਂ ਹੈ? ਕਿਹੜੇ ਥਾਂ ਤੋਂ ਹੈ? ਨਾਨਕੇ ਕਿੱਥੇ ਨੇ? ੨੬