ਪੰਨਾ:ਜਲ ਤਰੰਗ.pdf/102

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਇਕ ਬਿੰਦੀ

ਮੈਂ ਵਾਹਿਆ ਇਕ ਚਿੱਤਰ ਸੁਹਣਾ
ਰੰਗ ਰੰਗਾਂ ਦੇ ਨਾਲ।
ਚਾਨਣ, ਛਾਵਾਂ, ਡੂੰਘ, ਉਭਾਰਾਂ,
ਉਘੜੇ ਬੜੇ ਕਮਾਲ।
ਪਰ ਇਸ ਚਿੱਤਰ ਦੇ ਅਦਰਸ਼ ਵਿਚ
ਇਕ ਬਿੰਦੀ ਦੀ ਥੋੜ੍ਹ।
ਜਿਸ ਬਾਝੋਂ ਹੈ ਅਜੇ ਅਧੂਰਾ,
ਪਵੇ ਤਾਂ ਪੈ ਜਾਇ ਲੋਹੜ-
ਸਾਗਰ ਧਰਤੀ ਤਾਈਂ ਸਮੇਟੇ,
ਢਹੇ ਹਿਮਾਲਾ ਚਿੱਤ।
ਧਰਤੀ ਉਲਟ ਅਕਾਸ਼ ਪਾਟ ਜਾਇ,
ਛਿੜ ਪਏ ਤਾਂਡਵ ਨ੍ਰਿਤ।

ਇਕ ਬਿੰਦੀ ਇਨ ਹੁਨਰ ਅਕਾਰਥ!
ਇਕ ਬਿੰਦੀ ਬਿਨ ਚਿਤਰ ਅਕਾਰਥ!
ਇਕ ਬਿੰਦੀ ਬਿਨ ਸਮਾਂ ਅਕਾਰਥ!
ਇਕ ਬੰਦੀ ਬਿਨ ਮੈਂ ਵੀ ਅਕਾਰਬ!

ਇਕ ਬਿੰਦੀ ਤੋਂ ਸਿਸ਼੍ਰਟੀ ਉਜੜੇ,
ਇਕ ਬਿੰਦੀ ਬਿਨ ਕੋਝ!
ਕੋਝ ਸਹਾਂ ਯਾ ਸਿਸ਼੍ਰਟ ਉਜਾੜਾਂ?
ਅਕਲ ਮੇਰੀ ਤੇ ਬੋਝ!

-੭੩-