ਪੰਨਾ:ਜਲ ਤਰੰਗ.pdf/106

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਸਨੂੰ ਉਦਾਸ ਤਕਿਆ, ਓਸੇ ਦਾ ਗ਼ਮ ਭੁਲਾਇਆ!
ਰੂਹਾਂ ਤਿਹਾਈਆਂ ਨੂੰ, ਦਿਲ ਦਾ ਲਹੂ ਪਿਲਾਇਆ!
ਦੂਜੇ ਦੇ ਕੰਮ ਆਉਂਦਾ
ਨਾਕਾਮ ਹੋ ਗਿਆ ਹਾਂ!
ਬਦਨਾਮ ਹੋ ਗਿਆ ਹਾਂ!

ਪਾਗਲ ਕਿਹਾ ਕਿਸੇ ਨੇ, ਕੋਈ ਕਹੇ ਅਵਾਰਾ!
ਮੂਰਖ ਕਿਹਾ ਕਿਸੇ ਨੇ, ਕੋਈ ਕਹੇ ਨਕਾਰਾ!
ਇਕ ਨਾਮ ਨੂੰ ਜਿਵਾਉਂਦਾ
ਬੇ-ਨਾਮ ਹੋ ਗਿਆ ਹਾਂ!
ਬਦਨਾਮ ਹੋ ਗਿਆ ਹਾਂ!

-੭੭-