ਪੰਨਾ:ਜਲ ਤਰੰਗ.pdf/120

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਇੱਕ ਬੁਝਾਰਤ ਪਾਈ ਸੀ,
ਤੇ ਦੱਬੀ ਅਗ ਸੁਲਗਾਈ ਸੀ।
ਤੂੰ ਸ੍ਵਾਲ ਸੀ ਮੇਰਾ ਬੁਝ ਲਿਆ,
ਪਰ ਦਿਲ ਦੇ ਅੰਦਰ ਘੁੱਟ ਲਿਆ।
ਮੈਂ ਮਰ ਮਰ ਗੱਲ ਬਣਾਈ ਸੀ,
ਤੂੰ ਕੀਕਰ ਦੱਸ ਪਚਾਈ ਸੀ?
ਕਿਉਂ ਮਹਿੰਗਾ ਹੋ ਗਿਆ ਮੋਹ ਸਜਣੀ?
ਨਾ ਕੁੜੀਆਂ ਉਹਲੇ ਹੋ ਸਜਣੀ!

-੮੭-