ਪੰਨਾ:ਜਲ ਤਰੰਗ.pdf/124

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹਨਾ ਐਸੀ ਖੇਹ ਉਡਾਈ
ਮੇਰੀ ਇੱਜ਼ਤ ਖ਼ਾਕ ਰੁਲਾਈ
ਐਸੀ ਉਧੜਧੁੰਮੀ ਪਾਵਣ
ਵਡਿਆਂ ਕੋਲੋਂ ਨਾ ਸ਼ਰਮਾਵਣ
ਸ੍ਰੀਰ ਨਿਰੇ ਹਡੀਆਂ ਦੇ ਢਾਂਚੇ
ਉਂਜ ਇਹ ਭੱਜਣ ਮਾਰ ਕਲਾਂਚੇ
ਫੂਕ ਜੇ ਕਿਧਰੇ ਨਿੱਕਲ ਜਾਵੇ
ਓਥੇ ਹੀ ਭਰਦੇ ਨੇ ਹਾਵੇ
ਦੁਨੀਆ ਦੀ ਕੁਝ ਸਾਰ ਨਹੀਂ ਏ
ਇਕ ਥੱਪੜ ਦੀ ਮਾਰ ਨਹੀਂ ਏ
ਅਜ ਕਲ ਦੇ ਮੁੰਡਿਆਂ ਦੀਆਂ ਗੱਲਾਂ
ਸੁਣ ਸੁਣ ਦਿਲ ਵਿਚ ਪੈਂਦੀਆਂ ਛੱਲਾਂ
ਆਪ-ਮੁਹਾਰੇ ਹੁੰਦੇ ਜਾਵਣ
ਨਜ਼ਰਾਂ ਵਿਚ ਨਾ ਕਿਸੇ ਲਿਆਵਣ
ਨਾ ਕੁਝ ਅਕਲ, ਨ ਮੌਤ ਕਿਸੇ ਨੂੰ
ਕੀ ਕਹਿਣਾ ਏ ਬਹੁਤ ਕਿਸੇ ਨੂੰ?

ਇਹ ਤੇ ਭਲਾ ਨਿਆਣੇ ਹੋਏ
ਇਹਨਾ ਖੌਰੂ ਪਾਣੇ ਹੋਏ
ਬੱਚਾ ਕੀ ਏ, ਸ਼ਾਹਨਸ਼ਾਹ ਏ
ਰਬ ਵੱਲੋਂ ਵੀ ਬੇਪਰਵਾਹ ਏ
ਉਹ ਜਾਣੇ ਜੇ ਖੇਡਣ ਮੱਲਣ
ਵੱਸਣ, ਰੱਸਣ, ਫੁੱਲਣ, ਫੱਲਣ
ਪਰ ਇਹ ਕਾਰਾਂ ਅਤੇ ਲਾਰੀਆਂ
ਬੇਸ਼ਰਮ, ਨਿਰਲੱਜ ਨਾਰੀਆਂ
ਡਾਢਾ ਤੰਗ ਇਨ੍ਹਾਂ ਤੋਂ ਹੀ ਮੈਂ

-੯੧-