ਪੰਨਾ:ਜਲ ਤਰੰਗ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁਖ ਬੰਧ

ਧਰਤੀ ਦੀ ਕਹਾਣੀ ਸੀ। ਅਸਮਾਨੀ ਬਣਾ ਦਿਤੀ ਗਈ। ਮਨੁਖ ਧਰਤੀ ਉਤੇ ਪੈਦਾ ਹੋਇਆਂ, ਏਥੇ ਹੀ ਵਸਿਆ ਰਸਿਆ, ਤੇ ਅੰਤ ਏਥੇ ਹੀ ਸਮਾ ਗਿਆ। ਬੱਸ, ਇਹ ਮਨੁਖੀ ਜੀਵਨ ਦਾ ਸੰਖੇਪ ਹੈ।

ਧਰਤੀ ਉਤੇ ਮਨੁਖ ਨੇ ਕੀ ਕੁਛ ਕੀਤਾ? ਬੜੀ ਲੰਮੀ ਵਿਆਖਿਆ ਹੈ। ਧਰਤੀ ਪੁੱਟੀ, ਅੰਨ ਉਪਜਾਇਆ, ਸੋਨਾ ਕਢਿਆ, ਚਾਂਦੀ ਕਢੀ, ਅਨੇਕਾਂ ਹੀ ਹੋਰ ਧਾਤਾਂ

-ਙ-