ਪੰਨਾ:ਜਲ ਤਰੰਗ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਕੀ, ਵਰਤਾਈ ਜਾ!

ਮੂੰਹ ਖੋਲ੍ਹ ਸੁਰਾਹੀ ਦਾ, ਭਰ ਜਾਮ ਪਿਲਾਈ ਜਾ!
ਘਬਰਾ ਨ ਕਿਸੇ ਕੋਲੋਂ, ਸਾਕੀ, ਵਰਤਾਈ ਜਾ!

ਇਹ ਮਦਰਾ ਪ੍ਰੀਤ ਭਰੀ,
ਠੰਡੀ ਤੇ ਸੀਤ ਭਰੀ,
ਹਰ ਦਿਲ ਦੀ ਪਯਾਲੀ ਵਿਚ
ਧੜ ਧੜ ਉਲਟਾਈ ਜਾ!
ਬੇਧੜਕ ਪਿਲਾਈ ਜਾ!
ਸਾਕੀ, ਵਰਤਾਈ ਜਾ!

ਜੇ ਸ਼ੋਖ਼ ਅਦਾਵਾਂ ਤੋਂ
ਤੇ ਮਸਤ ਫ਼ਜ਼ਾਵਾਂ ਤੋਂ
ਕੋਈ ਨਫ਼ਰਤ ਕਰਦਾ ਏ,
ਤੂੰ ਨਾਜ਼ ਉਠਾਈ ਜਾ!
ਤੇ ਦਿਲ ਭਰਮਾਈ ਜਾ!
ਸਾਕੀ, ਵਰਤਾਈ ਜਾ!

-੭-