ਪੰਨਾ:ਜਲ ਤਰੰਗ.pdf/43

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਲੀਆਂ ਅੰਦਰ ਰੰਗਤ ਭਰ ਭਰ,
ਭੌਰਿਆਂ ਅੰਦਰ ਗੂੰਜਰ ਭਰ ਭਰ,
ਬਾਗ਼ਾਂ ਵਿੱਚ ਬਹਾਰਾਂ ਗਾ ਕੇ
ਜੀਵਨ ਨਵਾਂ ਲਿਆਵਾਂ!

ਸੱਤੇ ਦਰਿਆਵਾਂ ਦੇ ਪਾਣੀ,
ਅਖੀਆਂ ਵਿੱਚ ਝਨਾ ਦੇ ਪਾਣੀ,
ਦਿਲ ਦੇ ਵਿੱਚ ਮਚਾ ਕੇ ਹਲਚਲ,
ਲਹਿਰਾਂ ਤਾਈਂ ਉਠਾਵਾਂ!

ਫੁੱਲਾਂ ਅੰਦਰ ਭਰਾਂ ਸੁਗੰਧੀ,
ਪਿੰਜਰੇ ਦੀ ਤੋੜਾਂ ਪਾਬੰਦੀ,
ਬੁਲਬੁਲ ਫੁਲ ਦੇ ਮੇਲਾਂ ਜਜ਼ਬੇ,
ਖ਼ੁਦ ਵੀ ਚਹਿਚਹਾਵਾਂ!

ਤਾਰਿਆਂ ਦੀ ਛਾਵੇਂ ਬਹਿ ਬਹਿ ਕੇ
ਗਰਮੀ ਸਰਦੀ ਸਭ ਸਹਿ ਸਹਿ ਕੇ
ਸੁਫ਼ਨਿਆਂ ਦਾ ਸੰਸਾਰ ਵਸਾ ਕੇ,
ਨੱਚਾਂ ਅਤੇ ਨਚਾਵਾਂ!

ਮੈਂ ਸੁੱਤੇ ਪ੍ਰੇਮ ਜਗਾਵਾਂ!

-੧੬-