ਪੰਨਾ:ਜਲ ਤਰੰਗ.pdf/56

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੇ, ਆ ਵੇ ਜੀਤੜਿਆ!
ਮੈਂ ਤੈਨੂੰ ਦੱਸ ਲਵਾਂ,
ਤੂੰ ਪੀਤੂ ਨਾਲ ਭਲਾ
ਕਿਉਂ ਖੇਡਣ ਜਾਨਾ ਏ?

ਵੇ ਬਚਿਆ ਪੀਤ ਦਿਆ,
ਆ ਡਕਰੇ ਕਰਾਂ ਤੇਰੇ!
ਤੂੰ ਜੀਤੂ ਨਾਲ ਕਿਉਂ
ਵੇ ਬਹਿਨਾ ਉਠਨਾ ਏਂ?

"ਭਾਬੀ ਜੀ, ਜੀਤੂ ਨੇ
ਅਹਿ ਲਾਟੂ ਦਿੱਤਾ ਏ!
ਬਸ, ਮੈਂ ਨਹੀਂ ਆਉਣਾ ਹੁਣ
ਅਸੀਂ ਖੇਡਣ ਚੱਲੇ ਆਂ!"

-੩੧-