ਪੰਨਾ:ਜਲ ਤਰੰਗ.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭਰ ਭਰ ਕੇ ਜ਼ਹਿਰ ਪਿਆਲਦਾ,
ਰਹੇ ਹਰਦਮ ਕਹਿਰ ਗੁਜ਼ਾਰਦਾ,
ਰਬ ਦੇ ਬੰਦਿਆਂ ਨੂੰ ਮਾਰਦਾ
ਜਮਦੂਤ ਭਰੇ ਬਾਜ਼ਾਰ ਨੀ!
ਰਿਹਾ ਕੈਦੋ ਰੰਗ ਪਸਾਰ ਨੀ!

ਇਹ ਤੋਪਾਂ ਬੰਬ ਬਣਾਉਂਦਾ,
ਦੁਨੀਆ ਨੂੰ ਪਿਆ ਡਰਾਉਂਦਾ
ਪਿਆ ਜੰਗ ਦੇ ਨਾਅਰੇ ਲਾਉਂਦਾ,
ਜਨਤਾ ਨੂੰ ਰਿਹਾ ਵੰਗਾਰ ਨੀ!
ਰਿਹਾ ਕੈਦੋ ਰੰਗ ਪਸਾਰ ਨੀ!

ਇਹਦੀ ਟੁਟ ਚੱਲੀ ਕਮਰੋੜ ਨੀ,
ਫੜ ਇਸਦੀ ਧੌਣ ਮਰੋੜ ਨੀ!
ਇਹਦੀ ਦੂਜੀ ਟੰਗ ਵੀ ਤੋੜ ਨੀ!
ਦੁਨੀਆ ਤੇ ਅਮਨ ਖਿਲਾਰ ਨੀ!
ਰਿਹਾ ਕੈਦੋ ਟੰਗ ਪਸਾਰ ਨੀ!

-੩੩-