ਪੰਨਾ:ਜਲ ਤਰੰਗ.pdf/59

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਿੰਮ੍ਹੀ ਨਿੰਮ੍ਹੀ ਲੋ ਜਗਦੀ
ਨਿੰਮ੍ਹੀ ਨਿੰਮ੍ਹੀ ਲੋ ਜਗਦੀ, ਮੇਰੀ ਝੁੱਗੀ ਵਿਚਲੇ ਆਲੇ!

ਚੁੱਪ ਚੁਪੀਤਾ ਦੀਵਾ ਜਗਦਾ,
ਚੁੱਪ ਚੁਪੀਤਾ ਧੂੰਆਂ ਵਗਦਾ,
ਖੂੰਜੇ ਹੋ ਗਏ ਕਾਲੇ!
ਨਿੰਮ੍ਹੀ ਨਿੰਮ੍ਹੀ ਲੋ ਜਗਦੀ ... ...

ਚੁਪ ਚਾਂ ਚਾਰ ਚੁਫੇਰਾ ਮੇਰਾ,
ਸੰਞਾ ਸੰਞਾ, ਨ੍ਹੇਰਾ ਨ੍ਹੇਰਾ,
ਘੁਸਮੁਸ ਆਲ-ਦੁਆਲੇ!
ਨਿੰਮ੍ਹੀ ਨਿੰਮ੍ਹੀ ਲੋ ਜਗਦੀ ... ...

ਦੂਰ ਦੂਰ ਦੇ, ਬੜੇ ਪੁਰਾਣੇ,
ਧੁੰਦਲੇ ਧੁੰਦਲੇ, ਜਿਵੇਂ ਸਞਾਣੇ,
ਸਪਨੇ ਨੇ ਅਜ ਭਾਲੇ!
ਨਿੰਮ੍ਹੀ ਨਿੰਮ੍ਹੀ ਲੋ ਜਗਦੀ ... ...

ਸੁਪਨੇ ਜਗਦੇ, ਦੀਵਾ ਜਗਦਾ,
ਸੁਪਨੇ ਲੁਕ ਗਏ, ਦੀਵਾ ਲਭਦਾ!
ਲੁਕਿਆ ਮੈਂ ਵੀ ਨਾਲੇ!
ਨਿੰਮ੍ਹੀ ਨਿੰਮ੍ਹੀ ਲੋ ਜਗਦੀ ... ...

-੩੪-