ਪੰਨਾ:ਜਲ ਤਰੰਗ.pdf/91

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਮਾਂ

ਸੁੰਞ-ਮਸੁੰਞੀ ਝੁੱਗੀ ਵਿੱਚੋਂ
ਨੰਗ-ਧੜੰਗੇ
ਮਾਰ ਦੁੜੰਗੇ
ਨਿੱਕੇ ਨਿੱਕੇ
ਵਿਹੜੇ ਵਾਲੀ
ਬੇਰੀ ਹੇਠਾਂ
ਖੇਡਣ ਹਿਤ
ਦੋ ਬਾਲਕ ਆਏ!

ਬਾਹਰਵਾਰ-
ਬਨੇਰੇ ਪਿੱਛੋਂ
ਸਿਖਰ ਦੁਪਹਿਰੇ
ਮੁੜ੍ਹਕੋ ਮੁੜ੍ਹਕੀ
ਸਿਰ ਤੋਂ ਪੈਰਾਂ ਤੀਕਣ ਭਿੱਜੇ,
ਸਿਰਾਂ ਉਤੇ ਦੋ ਪੰਡਾਂ ਚੁੱਕੀ,
ਰਾਹੀ, ਖਉਰੇ ਕਿਹੜੀ ਥਾਂ ਦੇ?
ਹੰਭਦੇ ਹੰਭਦੇ
ਕੋਲੋਂ ਲੰਘ ਗਏ!

ਮੋਢਿਆਂ ਉਤੇ ਅਰਥੀ ਚੁੱਕੀ
ਖਉਰੇ ਕਿਸਦੀ?
ਬੰਦੇ ਚਾਰ-
ਉਦਾਸੇ ਹੋਏ,

-੬੪-