ਪੰਨਾ:ਜਲ ਤਰੰਗ.pdf/93

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਕਲਕੱਤਾ

ਸ਼ਹਿਰਾਂ ਵਿੱਚੋਂ ਸ਼ਹਿਰ ਨਿਰਾਲਾ,
ਨਾਲੇ ਗੋਰਾ ਨਾਲੇ ਕਾਲਾ,
ਉੱਚੇ ਉੱਚੇ ਬੁਰਜਾਂ ਵਾਲਾ,
ਘੁਰਨੇ ਜਹੀਆਂ ਗਲੀਆਂ ਵਾਲਾ,
ਚੌੜੀਆਂ ਚੌੜੀਆਂ ਸੜਕਾਂ ਵਾਲਾ,
ਅੜ੍ਹਕਾਂ ਵਾਲਾ, ਮੜ੍ਹਕਾਂ ਵਾਲਾ,
ਠੰਡਾ ਠੰਡਾ, ਤੱਤਾ ਤੱਤਾ,
ਅੱਖੀਂ ਡਿੱਠਾ ਮੈਂ ਕਲਕੱਤਾ!

ਕੀ ਦੱਸਾਂ ਇਸਦਾ ਮੂੰਹ-ਮੱਥਾ!
ਹਉੜੇ ਟੇਸ਼ਣ ਜਦ ਮੈਂ ਲੱਥਾ,
ਸਿਰ ਮੇਰਾ ਚਕਰਾਉਣ ਲੱਗਾ,
ਖੜਾ ਖੜਾ ਘਬਰਾਉਣ ਲੱਗਾ
ਟੇਸ਼ਣ ਕਾਹਦਾ? ਹਾਲ ਦੁਹਾਈ!
ਕੀੜੀਆਂ ਵਾਂਗੂੰ ਜੁੜੀ ਲੋਕਾਈ!

-੬੬-