ਪੰਨਾ:ਜ਼ਫ਼ਰਨਾਮਾ ਸਟੀਕ.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(er) (੮੪) ਹਜ਼ੂਰੀ ਨ ਆਯਮ ਨ ਈਂ ਰਹ ਸ਼ਵਮ ! ਅਗਰ ਸ਼ਹ ਬਖਾਹਦ ਮਨ ਆਂ ਜਾ ਰਵਮ॥ (۱۴) حضور ی نہ آیم نه این روشوم - اگر شته پخوا به من آنجا روم ਹਜ਼ੂਰੀ = ਸਾਹਮਣੇ, ਪਾਸ ਨ = ਨਹੀਂ ਆਯਮ = ਮੈਂ ਆਵਾਂ ਨ = ਨਹੀਂ ਈਂ - ਇਸ, ਇਹ ਰਹ = ਰਸਤਾ, ਰਾਹ ਸ਼ਵਮ - ਮੈਂ ਹੋਵਾਂਗਾ = ਅਗਰ= ਜੇ ਸ਼ਹ = ਬਾਦਸ਼ਾਹ ਭਾਵ ਅਕਾਲ ਪੁਰਖ = ਬਖਾਹਦ ਚਾਹੇ ਮਨ = ਮੈਂ ਆਂ ਜਾ - ਉਥੇ ਰਵਮ = ਮੈਂ ਜਾਵਾਂਗਾ -- ਅਰਥ ( ਨਾਂ ਮੈਂ ਤੇਰੇ ਪਾਸ ਆਵਾਂਗਾ ( ਅਤੇ ) ਨਾਂ ਇਸ ਰਾਹੇ ਪਵਾਂਗਾ ਜਿਥੇ ਅਕਾਲ ਪੁਰਖ ਚਾਹੇਗਾ ਮੈਂ ਉਥੇ ਜਾਵਾਂਗਾ ॥ ਭਾਵ ਹੇ ਔਟੰਗਜੇਬ । ਮੈਂ ਕਦੇ ਭੀ ਤੇਰੇ ਪਾਸ ਨਹੀਂ ਆਵਾਂਗਾ I ਆਉਣਾਂ ਤਾਂ ਇਕ ਪਾਸੇ ਰਿਹਾ ਮੈਂ ਤੇਰੇ ਵਲ ਦੇ ਰਸਤੇ ਭੀ ਨਹੀਂ ਪੈਂਦਾ ਪਰ ਅਕਾਲ ਪੁਰਖ ਜਿਧਰ ਜਾਣ ਦਾ ਮੈਨੂੰ ਹੁਕਮ ਦੇਵੇਗਾ ਮੈਂ ਉਧਰ ਚਲਾ ਜਾਵਾਂਗਾ-ਕਿਉਂ ਜੋ ਮੈਂ ਅਕਾਲ ਪੁਰਖ ਦਾ ਨੌਕਰ ਹਾਂ ਤੇਰਾ ਨੌਕਰ ਨਹੀਂ