ਪੰਨਾ:ਜ਼ਫ਼ਰਨਾਮਾ ਸਟੀਕ.pdf/138

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(908) (੯੯) ਚਿ ਦੁਸ਼ਮਨ ਅਜ਼ਾਂ ਹੀਲਹ ਸਾਜ਼ੀ ਕੁਨਦ। ਕਿ ਬਰ ਵੈ ਖ਼ੁਦਾ, ਰਹਿਮਸਾਜ਼ੀ ਕੁਨਦ ॥ (۹۹) چه دشمن از ان حیلہ سازی کنگ که بر د سے خدا هم سازی کند ਚਿ- ਕਿਆ ਕਿ * ਜੋ ਦੁਸ਼ਮਨ = ਵੈਰੀ, ਦੁਸ਼ਮਨ ਅਜ਼ਾਂ = ਉਸ ਨਾਲ ਹੀਲਹ ਸਾਡੀ ਕੁਨਦ ਧੋਖਾ ਕਰੇ ਬਰ - ਉਪਰ, ਉਤੇ ਵੈ - ਉਸਦੇ ਖੁਦਾ - ਵਾਹਿਗੁਰੂ ਰਹਿਮਸਾਜ਼ੀ - ਕ੍ਰਿਪਾ ਕਰਨਾ, ਦਯਾ ਕਰਨੀ , ਕੁਨਦ = ਕਰੋ ਅਰਥ ਵੈਰੀ ਉਸ ਨਾਲ ਕੀ ਧੋਖਾ ਕਰੇ ਜੋ ਵਾਹਿਗੁਰੂ ਉਸ ਪਰ ਕ੍ਰਿਪਾ ਕਰੇ । ਭਾਵ ਹੇ ਔਰੰਗਜ਼ੇਬ ! ਜਿਸ ਪਰ ਅਕਾਲ ਪੁਰਖ ਖੁਬ ਹੈ ਉਸ ਨਾਲ ਕੋਈ ਵੈਰੀ ਕੀ ਧੋਖਾ ਕਰ ਸਕਦਾ ਹੈ ਅਰਥਾਤ ਜੇ ਓਹ ਉਸ ਨਾਲ ਧੋਖਾ ਕਰੇ ਤਾਂ ਉਸਦਾ ਧੋਖਾ ਚਲ ਨਹੀਂ ਸਕਦਾ, ਜਿਸ ਪ੍ਰਕਾਰ ਕਿ ਤੇਰੇ ਅਮੀਰਾਂ ਵਜ਼ੀਰਾਂ ਨੇ ਸਾਡੇ ਪਕੜਨੇ ਤੇ ਮਾਰਨ ਲਈ ਅਨੇਕ ਪ੍ਰਕਾਰ ਦੇ ਧੋਖੇ ਕੀਤੇ ਪਰ ਉਸ ਵਾਹਿਗੁਰੂ ਦੀ ਕ੍ਰਿਪਾ ਦੇ ਕਾਰਣ ਅਸੀਂ ਉਨ੍ਹਾਂ ਸਭ ਧੋਖਿਆਂ ਤੋਂ ਬਚ ਗਏ ।