(੪)
(੩)ਸ਼ਹਨ ਸ਼ਾਹ ਖੂਬੀ ਦਿਹੋ ਰਹਿਨਮੂੰ॥
ਕਿ ਬੇਗੂਨ ਬੇਚੂੰਨ ਚੂੰ ਬੇਨਮੂੰ॥
(۳) شنهشاه خوبی ده و رهنمون + که بی گون و بی چون بی نمون
ਸ਼ਹਨਸ਼ਾਹ = ਬਾਦਸ਼ਾਹਾਂ ਦਾ
|
ਕਿ = ਜੋ, ਅਤੇ
|
ਅਰਥ
ਓਹ ਬਾਦਸ਼ਾਹਾਂ ਦਾ ਬਾਦਸ਼ਾਹ, ਨੇਕੀ ਦੇਣ ਵਾਲਾ, ਰਸਤਾ ਦਿਖਾਉਣ ਵਾਲਾ, ਬੇਰੰਗ, ਅਦੁਤ ਹੈ, ਇਸ ਲਈ ਨਮੂਨੇ ਤੋਂ ਰਹਿਤ ਹੈ।
ਭਾਵ
ਹੇ ਔਰੰਗਜ਼ੇਬ, ਅਕਾਲ ਪੁਰਖ ਤੇਰੇ ਵਰਗੇ ਬਾਦਸ਼ਾਹਾਂ ਦਾ ਭੀ ਬਾਦਸ਼ਾਹ ਹੈ ਜੋ ਸਭ ਨੂੰ ਨੇਕੀ ਦਿੰਦਾ ਹੈ ਤੇ ਸਲਾਮਤੀ ਦਾ ਰਸਤਾ ਦਿਖਾਉਂਦਾ ਹੈ, ਰੰਗ ਰੇਖ ਤੋਂ ਰਹਿਤ ਹੈ ਇਸੀ ਲਈ ਅਦੁਤ੍ਯ (ਲਾਸਾਨੀ) ਹੈ ਅਰਥਾਤ ਉਸਦੇ ਨਾਲ ਦਾ ਕੋਈ ਨਹੀਂ, ਤੈਨੂੰ ਭੀ ਚਾਹੀਦਾ ਹੈ ਕਿ ਤੂੰ ਉਸ ਸਚੇ ਸ਼ਹਨਸ਼ਾਹ ਤੋਂ ਡਰਦਾ ਰਹੇਂ।