ਪੰਨਾ:ਜ਼ਫ਼ਰਨਾਮਾ ਸਟੀਕ.pdf/52

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੬)ਹੁਮਾ ਰਾ ਕਸੇ ਸਾਯਹ ਆਯਦ ਬਜ਼ੇਰ।
ਬਰੋ ਦਸਤ ਦਾਰਦ ਨ ਜ਼ਾਗ ਦਲੇਰ॥

(۱۹)شما را کسای آید بزر برادوستدار داغدیر

ਹੁਮਾ = ਮਸਲਾਮਾਨਾਂ ਦਾ ਖਿਆਲ ਹੈ ਕਿ, ਹੁਮਾ ਇਕ ਪ੍ਰਕਾਰ ਦਾ ਪੰਛੀ ਹੈ ਅਤੇ ਜੋ ਕੋਈ ਆਦਮੀ ਉਸਦੇ ਪਰਛਾਵੇਂ ਹੇਠ ਆ ਜਾਵੇ ਤਾਂ ਓਹ ਬਾਦਸ਼ਾਹ ਬਣ ਜਾਂਦਾ ਹੈ-ਅਤੇ ਹੁਮਾ ਸਾਰੇ ਪੰਛੀਆਂ ਦਾ ਬਾਦਸ਼ਾਹ ਖਿਆਲ ਕੀਤਾ। ਜਾਂਦਾ ਹੈ। ਰਾ = ਦਾ; ਕਸੇ = ਜੋ ਆਦਮੀ, ਕੋਈ ਆਦਮੀ; ਸਾਯਹ = ਪੜਛਾਵਾਂ; ਆਯਦ= ਆਵੇ, ਆਏ; ਬ = ਸਾਥ; ਜ਼ੇਰ = ਹੇਠਾਂ, ਨੀਚੇ; ਬਰੋ = ਬਰ-ਓ = ਉਪਰ, ਉਸਦੇ ਦਸਤ=ਹਥ; ਦਾਰਦ = ਰਖਦਾ ਹੈ; ਨ = ਨਹੀਂ; ਜ਼ਾਗ = ਕਾਉਂ; ਦਲੇਰ=ਬਹਾਦਰ

ਅਰਥ

ਜੋ ਕੋਈ ਆਦਮੀ ਹੁਮਾ ਦੇ ਪੜਛਾਵੇਂ ਹੇਠਾਂ ਆ ਜਾਵੇ ਤਾਂ ਕਾਉਂ ਉਸ ਪਰ ਅਪਣੇ ਹੱਥ ਰੱਖਣ ਦੀ ਦਲੇਰੀ ਨਹੀਂ ਕਰ ਸਕਦਾ ਹੈ।

ਭਾਵ- ਹੇ ਔਰੰਗਜ਼ੇਬ ਜਿਸ ਪ੍ਰਕਾਰ ਹੁਮਾ ਪੰਛੀ ਦੇ ਪੜਛਾਵੇਂ ਹੇਠਾਂ ਆਉਣ ਤੋਂ ਕਾਉਂ ਅਪਣੀ ਮਨਹੂਸੀ ਦਾ ਅਸਰ ਨਹੀਂ ਕਰ ਸਕਦਾ ਹੈ ਸੋ ਇਸੀ ਪ੍ਰਕਾਰ ਅਸੀਂ ਅਕਾਲ ਪੁਰਖ ਦੇ ਸਾਏ ਵਿਖੇ ਹਾਂ, ਤੂੰ ਜੋ ਕਾਉਂ ਰੂਪ ਹੈ ਖਾਲਸੇ ਦਾ ਕੁਝ ਨਹੀਂ ਬਿਗਾੜ ਸਕਦਾ ਹੈਂ,