ਪੰਨਾ:ਜ਼ਫ਼ਰਨਾਮਾ ਸਟੀਕ.pdf/96

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੬੨)


(੫੯) ਨ ਜ਼ਰਹ ਦਰੀਂ ਰਾਹ ਖ਼ਤਰਹ ਤੁਰਾਸਤ॥
ਹਮਹਿ ਕੌਮ ਬੈਰਾੜ ਹੁਕਮੇ ਮਰਾਸਤ॥

ਨ=ਨਹੀਂ,
ਜ਼ਰਹ = ਜਰਾਂ ਭਰ ਭੀ
ਦਰੀਂ=(ਦਰ-ਈ) ਇਸ ਵਿਖੇ
ਰਾਹ = ਰਸਤਾ
ਖ਼ਤਰਹ = ਡਰ, ਭੈ
ਤੁਰਾਸਤ: (ਤੂਰਾ-ਅਸਤ)
ਤੈਨੂੰ ਹੈ

ਹਮਹ= ਸਾਰੀ, ਤਮਾਮ
ਕੌਮ - ਜਾਤਿ
ਬੈਰਾੜ: ਬੈਰਾੜ ਜਾਤਿ
ਹੁਕਮੇ = ਹੁਕਮ, ਆਗਯਾ
ਮਰਾਸਤ = ਮਰਾ-ਅਸਤ=
ਮੇਰਾ-ਹੈ

ਅਰਥ

ਇਸ ਰਾਹ ਵਿਖੇ ਤੈਨੂੰ ਜ਼ਰਾ ਭਰ ਭੀ ਡਰ ਨਹੀਂ ਹੈ, ' ( ਕਿਉਂ ਜੋ) ਸਾਰੀ ਬੈਰਾੜ ਬੰਸ ਮੇਰੀ ਆਗੜਾ ਵਿਖੇ ਹੈ।

ਭਾਵ

ਹੈ ਔਰੰਗਜ਼ੇਬ! ਤੂੰ ਇਧਰ ਪੰਜਾਬ ਵਿਖੇ ਆਉਣ ਤੋਂ ਨਾ ਕਰ ਕਿ ਤੈਨੂੰ ਕਿਸੀ ਪ੍ਰਕਾਰ ਦਾ ਨੁਕਸਾਨ ਪਹੁੰਚੇਗਾ, ਨਹੀਂ ਨਹੀਂ, ਇਧਰ ਸਾਰੀ ਬੈਰਾੜ ਬੰਸ ਮੇਰੇ ਹੁਕਮ ਵਿਖੇ ਹੈ ਜਦ ਮੈਂ ਉਸਨੂੰ ਰੋਕ ਦੇਵਾਂਗਾ ਤਾਂ ਓਹ ਤੋਂ ਸੀ ਪ੍ਰਕਾਰ ਦੀ ਹਾਨੀ ਨਹੀਂ ਪਹੁੰਚਾਊਗੀ, ਇਸ ਲਈ ਤੂੰ ਬੇ ਡਰ ਕਾਂਗੜ ਵਿਖੇ ਆਕੇ ਸਾਨੂੰ ਮਿਲ॥