ਪੰਨਾ:ਜ਼ਿੰਦਗੀ ਦੇ ਰਾਹ ਤੇ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਸੇ ਸਜਣ ਮਿਤ੍ਰ ਨੂੰ ਉਸ ਦੇ ਸਾਹਮਣੇ ਹੀ ਦਸ ਦੇਂਦੇ ਹਾਂ ਤਾਂ ਉਸ ਦੇ ਮਨ ਤੇ ਬੜੀ ਚੋਟ ਲਗਦੀ ਹੈ ਤੇ ਉਹ ਆਪਣੇ ਆਪ ਨੂੰ ਬੜਾ ਹੌਲਾ ਹੋਲਾ ਮਹਿਸੂਸ ਕਰਦਾ ਹੈ। ਜੇ ਅਗੋਂ ਉਹ ਆਦਮੀ ਬੱਚੇ ਵਲ ਵੇਖ ਕੇ ਕਹਿ ਦੇਵੇ, "ਕਿਉਂ ਓਏ ਸ਼ੈਤਾਨ ਦੀ ਟੂਟੀ,ਤੂੰ ਬੜਾ ਬਦਮਾਸ਼ ਏਂ?" ਤਾਂ ਫਿਰ ਬੱਚੇ ਵਾਸਤੇ ਹੋਰ ਵੀ ਸ਼ਰਮਿੰਦਗੀ ਦਾ ਕਾਰਨ ਹੋ ਜਾਂਦਾ ਹੈ, ਖਾਸ ਕਰ ਜਦ ਬੱਚੇ ਨੂੰ ਕੋਈ ਇਹੋ ਜਹੀ ਗਲ ਉਸ ਦੇ ਆਪਣੇ ਹਾਣੀਆਂ ਦੇ ਸਾਹਮਣੇ ਆਖੀ ਜਾਏ ਜਾਂ ਉਸ ਨੂੰ ਉਸ ਦੇ ਦੋਸਤਾਂ ਜਮਾਤੀਆਂ ਦੇ ਸਾਹਮਣੇ ਝਿੜਕਿਆ ਜਾਂ ਗ਼ੁੱਸੇ ਹੋਇਆ ਜਾਏ ਤਾਂ ਉਸ ਦੇ ਸ੍ਵੈ-ਸਤਿਕਾਰ ਤੇ ਬੜੀ ਚੋਟ ਲਗਦੀ ਹੈ, ਉਸ ਵਕਤ ਦੇ ਬੱਚੇ ਦੇ ਮੂੰਹ ਵਲ ਦੇਖਿਆ ਜਾਏ ਤਾਂ ਅਸੀਂ ਅਨੁਭਵ ਕਰ ਸਕਦੇ ਹਾਂ ਕਿ ਬੱਚੇ ਦਾ ਦਿਲ ਕਿਤਨਾ ਕੋਮਲ ਹੈ। ਪਰ ਅਸੀਂ ਕਦੇ ਇਹ ਖਿਆਲ ਨਹੀਂ ਕਰਦੇ ਕਿ ਬੱਚਾ ਵੀ ਕਿਸੇ ਗਲ ਨੂੰ ਆਪਣੀ ਹੱਤਕ ਸਮਝ ਸਕਦਾ ਹੈ, ਅਸੀਂ ਸਮਝਦੇ ਹਾਂ ਕਿ ਏਸ ਉਮਰ ਤੇ ਹੱਤਕ ਇੱਜ਼ਤ ਕਾਹਦੀ ਹੁੰਦੀ ਹੈ ਪਰ ਬੱਚੇ ਦੀਆਂ ਰੁਚੀਆਂ ਆਪਣੇ ਮਾਪਿਆਂ ਵਲ ਜਾਂ ਹੋਰਨਾਂ ਵਲ ਏਸੇ ਉਮਰ ਤੇ ਹੀ ਬਣਦੀਆਂ ਹਨ। ਨਿਕੀਆਂ ਨਿਕੀਆਂ ਗਲਾਂ ਵਿਚ ਜੋ ਵਰਤਾਉ ਅਸੀਂ ਬੱਚੇ ਨਾਲ ਕਰਦੇ ਹਾਂ, ਉਸ ਵਾਸਤੇ ਉਹ ਘਟਨਾਵਾਂ ਹੀ ਜੀਵਨ ਦੇ ਤਜਰਬੇ ਹੁੰਦੇ ਹਨ।

ਬੱਚਿਆਂ ਦੇ ਸਾਹਮਣੇ ਅਸੀਂ ਬੜੀ ਵਾਰੀ ਘਰ ਦੇ ਜ਼ਰੂਰੀ ਜ਼ਰੀ ਮਾਮਲਿਆਂ ਤੇ ਵੀ ਵਿਚਾਰ ਕਰਨੀ ਸ਼ੁਰੂ ਕਰ ਦੇਂਦੇ ਹਾਂ। ਅਸੀਂ ਕਹਿੰਦੇ ਹਾਂ, "ਇਹਨੂੰ ਕੀ ਸਮਝ ਏ"! ਪਰ ਇਹ ਖ਼ਿਆਲ ਗਲਤ ਹੈ। ਬੱਚਾ ਸਾਡੇ ਨੁਕਤੇ ਤੋਂ ਸਾਰੀਆਂ ਗੱਲਾਂ ਨੂੰ ਨਹੀਂ ਦੇਖ ਸਕਦਾ, ਪਰ ਉਹ ਆਪਣੀ ਸਮਝ ਅਨੁਸਾਰ ਤੇ ਆਪਣੇ ਮਨ ਦੀ ਰੁਚੀ ਅਨੁਸਾਰ ਉਹਨਾਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਇਹਨਾਂ ਦਾ ਪ੍ਰਤੀਬਿੰਬ ਭੀ

੧੦੩