ਪੰਨਾ:ਜ਼ਿੰਦਗੀ ਦੇ ਰਾਹ ਤੇ.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਖਾਰ ਰਹੇ; ਖਿਡਾਰੀਆਂ ਦਾ ਮੇਲ ਜੋਲ ਪੜ੍ਹਾਕੂਆਂ ਨਾਲ ਪਸੰਦ ਨਹੀਂ ਕੀਤਾ ਜਾਂਦਾ, ਪੜ੍ਹਾਕੂਆਂ ਦੀ ਆਪਸ ਵਿਚ ਸਦਾ ਅਗੇ ਵਧਣ ਦੀ ਦੌੜ ਹੀ ਲਗੀ ਰਹਿੰਦੀ ਹੈ। ਉਥੇ ਸਾਂਝੀ ਜ਼ਿੰਦਗੀ ਕੀ ਹੋਣੀ ਹੈ, ਜਿਥੇ ਪਹਿਲੋਂ ਹੀ ਵਿੱਥਾਂ ਪੈਦਾ ਕੀਤੀਆਂ ਜਾਂਦੀਆਂ ਹਨ। ਉਥੇ ਰਲ ਬਹਿਣ ਦਾ ਜਾਚ ਕਿਸ ਤਰ੍ਹਾਂ ਆਵੇ?

ਫੇਰ ਸਕੂਲ ਵਿਚੋਂ ਕਿਸ ਕਿਸਮ ਦੇ ਇਨਸਾਨ ਤਿਆਰ ਹੋ ਕੇ ਨਿਕਲਦੇ ਹਨ-ਹੜਬਾਂ ਵਿਚ ਵੜੀਆਂ ਹੋਈਆਂ ਵਾਲੇ ਕਿਤਾਬਾਂ ਦੇ ਕੀੜੇ, ਜਿਨ੍ਹਾਂ ਨੂੰ ਦੁਨੀਆਂ ਦਾ ਕਖ ਪਤਾ ਨਹੀਂ ਹੁੰਦਾ, ਆਪਣੀਆਂ ਕਿਤਾਬਾਂ

ਦੀ ਵਾਕਫ਼ੀ ਨੂੰ ਰੋਜ਼ ਦੀ ਜ਼ਿੰਦਗੀ ਵਿਚ ਵਰਤ ਨਹੀਂ ਸਕਦੇ, ਆਪਣੀਆਂ ਚੀਜ਼ਾਂ ਆਪ ਸੰਭਾਲ ਚੁਕ ਨਹੀਂ ਸਕਦੇ, ਆਪਣੇ ਕਮਰੇ ਨੂੰ ਸੋਹਣਾ ਬਣਾ ਨਹੀਂ ਸਕਦੇ, ਹਰ ਕੰਮ ਵਿਚ ਕਿਸੇ ਦਾ ਸਹਾਰਾ ਢੂੰਡਦੇ ਹਨ, ਕੁਝ ਕਰਨ ਦਾ ਉਹਨਾਂ ਵਿਚ ਉਤਸ਼ਾਹ ਨਹੀਂ ਹੁੰਦਾ, ਬਸ ਨੌਕਰੀਆਂ ਕਰਨ ਦੀ ਹੀ ਖ਼ਾਹਿਸ਼ ਹੁੰਦੀ ਹੈ। ਹਥੀਂ ਕੰਮ ਕਰਨਾ ਉਹਨਾਂ ਸਿਖਿਆ ਨਹੀਂ ਹੁੰਦਾ, ਸੋ ਕੁਝ ਕਰਨ ਜੋਗੇ ਨਹੀਂ ਹੁੰਦੇ। ਉਹਨਾਂ ਦੀ ਸ਼ਖ਼ਸੀਅਤ ਨੂੰ ਪੂਰੀ ਤਰ੍ਹਾਂ ਪ੍ਰਫੁਲਤ ਨਹੀਂ ਹੋਣ ਦਿੱਤਾ ਜਾਂਦਾ, ਤੇ ਉਹ ਅਧੂਰੇ ਦੇ ਅਧੂਰੇ ਦੁਨੀਆਂ ਵਿਚ ਆ ਪੈਰ ਧਰਦੇ ਹਨ। ਜਿਨ੍ਹਾਂ ਗੱਲਾਂ ਨਾਲ ਉਹਨਾਂ ਦੀ ਦੁਨੀਆਂ ਵਿਚ ਵਾਹ ਪੈਣਾ ਹੁੰਦਾ ਹੈ, ਉਹਨਾਂ ਬਾਬਤ ਉਹ ਬਿਲਕੁਲ ਕੋਰੇ ਹੁੰਦੇ ਹਨ। ਉਹਨਾਂ ਨੂੰ ਚੰਗੇ ਸ਼ਹਿਰੀ ਬਣਨ ਦੀ, ਚੰਗੇ ਭੈਣ ਭਰਾ ਬਣਨ ਦੀ, ਚੰਗੇ ਪੁਤਰ ਧੀ ਬਣਨ ਦੀ, ਚੰਗੇ ਪਤੀ ਪਤਨੀ ਬਣਨ ਦੀ, ਚੰਗੇ ਮਾਤਾ ਪਿਤਾ ਬਣਨ ਦੀ ਕੋਈ ਸਿਖਿਆ ਨਹੀਂ ਦਿੱਤੀ ਜਾਂਦੀ। ਉਹਨਾਂ ਕੋਈ ਹੋਰ ਨਹੀਂ ਸਿਖਿਆ ਹੁੰਦਾ, ਰੋਜ਼ੀ ਕਮਾਣ ਦਾ ਖ਼ਾਸ ਢੰਗ ਉਹਨਾਂ ਨੂੰ ਕੋਈ ਨਹੀਂ ਆਉਂਦਾ, ਬਸ ਇਕ ਨੌਕਰੀਆਂ ਦੀ ਖ਼ਾਹਿਸ਼ ਲੈ ਕੇ ਨਿਕਲ ਆਉਂਦੇ ਹਨ।

੧੧੯