ਪੰਨਾ:ਜ਼ਿੰਦਗੀ ਦੇ ਰਾਹ ਤੇ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖ਼ੁਦ-ਮੁਖ਼ਤਾਰੀ ਦੀਆਂ ਨੀਹਾਂ

ਬੱਚਾ ਸਾਰੀ ਸ੍ਰਿਸ਼ਟੀ ਦਾ ਮੁਢ ਹੈ। ਬੱਚਾ ਮਨੁਖਤਾ ਦੀ ਨੀਂਹ ਹੈ। ਬੱਚਾ ਘਰ ਵਿਚ ਆਈ ਇਕ ਬੜੀ ਵਡੀ ਸ਼ਖ਼ਸੀਅਤ ਹੈ। ਇਸ ਨੂੰ ਹਰ ਪਹਿਲੂ ਤੋਂ ਪੂਰੀ ਇਜ਼ਤ ਦੇਣੀ ਸਾਡਾ ਫਰਜ਼ ਹੈ। ਏਸ ਨੂੰ ਛੋਟੀ ਜਹੀ ਚੀਜ਼ ਸਮਝ ਕੇ ਅਣ-ਗਹਿਲੀ ਨਹੀਂ ਕਰਨੀ ਚਾਹੀਦੀ। ਬੱਚੇ ਦੀ ਵੀ ਆਤਮਾ ਹੈ ਤੇ ਉਹ ਆਤਮਾ ਜਿਸ ਤੇ ਸਾਰੀ ਦੁਨੀਆਂ ਦੀ ਉਸਾਰੀ ਹੁੰਦੀ ਹੈ। ਇਹ ਆਤਮਾ ਹੀ ਟੈਗੋਰ ਤੇ ਗਾਂਧੀ ਵਰਗਿਆਂ ਸ਼ਖ਼ਸੀਅਤਾਂ ਪੈਦਾ ਕਰਦੀ ਹੈ। ਏਸ ਛੋਟੇ ਜਹੇ ਬੱਚੇ ਦੀ ਆਤਮਾਂ ਨੂੰ ਕਿਸੇ ਗੱਲੇ ਨੁਕਰਾ ਦੇਣਾ ਜਾਂ ਝਿੜਕ ਦੇਣਾ ਉਸ ਦੀ ਵੱਧਣ ਫੁਲਣ ਵਾਲੀ ਰੂਹ ਨੂੰ ਕਤਲ ਕਰਨਾ ਹੈ। ਬੱਚੇ ਦਾ ਪਹਿਲੇ ਤਿੰਨ ਚਾਰ ਸਾਲ ਦਾ ਸਮਾਂ ਮਾਪਿਆਂ ਲਈ ਆਫਤ ਦਾ ਸਮਾਂ ਹੈ, ਪਰ ਜੋ ਠੰਡੇ ਦਿਲ ਨਾਲ ਸੋਚਿਆ ਜਾਏ ਤਾਂ ਇਹ ਸਮਾਂ ਬੱਚੇ ਦੀ ਜ਼ਿੰਦਗੀ ਦਾ ਸਭ ਤੋਂ ਜ਼ਰੂਰੀ ਹਿੱਸਾ ਹੈ। ਜ਼ਿੰਦਗੀ ਦੇ ਪਹਿਲੇ ਚਾਰ ਸਾਲਾਂ ਵਿਚ ਬੱਚਾ ਜੋ ਜੋ ਕੁਝ ਸਿਖਦਾ ਹੈ, ਉਹ ਅਗਲੇ ਪੰਜਾਹ ਸਾਲਾਂ ਵਿਚ ਭੀ ਨਹੀਂ ਸਿਖਦਾ।

੧੨੩