ਪੰਨਾ:ਜ਼ਿੰਦਗੀ ਦੇ ਰਾਹ ਤੇ.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲੇ ਦਿਨ ਮਾਸ ਦਾ ਲੋਥੜਾ, ਜੇਹੜਾ ਟੁਰ ਫਿਰ ਨਹੀਂ ਸਕਦਾ, ਲੱਤਾਂ ਬਾਹਾਂ ਹਿਲਾ ਨਹੀਂ ਸਕਦਾ, ਬੋਲ ਨਹੀਂ ਸਕਦਾ, ਹਸ ਨਹੀਂ ਸਕਦਾ, ਆਪਣੀਆਂ ਜ਼ਰੂਰਤਾਂ ਦਸ ਨਹੀਂ ਸਕਦਾ, ਸਿਵਾਏ ਰੋਣ ਤੋਂ ਉਸ ਵਿਚ ਕੋਈ ਸਮਰਥਾ ਨਹੀਂ-ਲਤਾਂ ਬਾਹਾਂ ਦੇ ਬਲ ਨਾਲ ਕਿਧਰੇ ਦਾ ਕਿਧਰੇ ਪਹੁੰਚ ਜਾਣ ਵਾਲਾ, ਇਸ਼ਾਰਿਆਂ ਤੇ ਕੁਝ ਆਪਣੀਆਂ ਗੱਲਾਂ ਨਾਲ ਸਾਰਾ ਕੁਝ ਸਮਝਾ ਸਕਣ ਵਾਲਾ, ਹਸਣ ਖੇਡਣ ਤੇ ਸਾਰਿਆਂ ਦਾ ਜੀ ਪਰਚਾਣ ਵਾਲਾ, ਮੂੰਹ ਵਿਚ ਸੋਹਣੀਆਂ ਸੋਹਣੀਆਂ ਦੰਦੀਆਂ, ਲੱਤਾਂ ਬਾਹਾਂ ਵਿਚ ਹਿਲਣ ਜੁਲਣ ਲਈ ਚੁਸਤੀ, ਖਾਣ ਪੀਣ ਲਈ ਦੂਰ ਪਈ ਚੀਜ਼ ਨੂੰ ਫੜ ਲੈਣ ਦਾ ਉਦਮ, ਮਾਂ ਪਿਓ ਨੂੰ ਵਾਜਾਂ ਮਾਰਨ ਤੇ ਹੋਰ ਨਿੱਕੀਆਂ ਨਿੱਕੀਆਂ ਗਲਾਂ ਕਰ ਲੈਣ ਲਈ ਜ਼ਬਾਨ।

ਦੋ ਸਾਲਾਂ ਤਕ ਬੱਚਾ ਮਾਪਿਆਂ ਦੇ ਬੰਧਨਾਂ ਤੋਂ ਆਜ਼ਾਦ। ਆਪਣੇ ਆਪ ਭਜ ਦੌੜ ਕੇ ਕਿਧਰੇ ਦਾ ਕਿਧਰੇ ਪਹੁੰਚ ਜਾਂਦਾ ਹੈ, ਦੋ ਤਿੰਨ ਸੌ ਦੇ ਕਰੀਬ ਲਫ਼ਜ਼ ਉਸ ਨੂੰ ਮੋੜ ਤੋੜ ਕੇ ਬੋਲਣੇ ਆਉਂਦੇ ਹਨ, ਲੰਮੇ ਲੰਮੇ ਫ਼ਿਕਰੇ ਬੜੀ ਸਫ਼ਾਈ ਨਾਲ ਤੇ ਵਿਆਕਰਣ ਦੇ ਲਿਹਾਜ਼ ਨਾਲ ਠੀਕ ਬੋਲ ਸਕਦਾ ਹੈ, ਹਸ ਸਕਦਾ ਹੈ, ਮਖੌਲ ਕਰ ਸਕਦਾ ਹੈ, ਚਲਾਕੀਆਂ ਕਰ ਸਕਦਾ ਹੈ, ਸ਼ਰਾਰਤਾਂ ਕਰ ਕੇ ਖ਼ੁਸ਼ ਹੁੰਦਾ ਹੈ, ਛੋਟੀਆਂ ਛੋਟੀਆਂ ਕਹਾਣੀਆਂ ਬਣਾ ਕੇ ਸੁਣਾ ਸਕਦਾ ਹੈ, ਹਰ ਇਕ ਕੰਮ ਆਪੇ ਕਰ ਲੈਣ ਦੀ ਉਸ ਵਿਚ ਬੜੀ ਜ਼ਬਰਦਸਤ, ਤੜਪ ਹੈ, ਹਰ ਇਕ ਗਲ ਨੂੰ ਨਕਲ ਕਰਨ ਦੀ ਉਸ ਵਿਚ ਸਮਰਥਾ ਹੈ, ਬੜੇ ਔਖੇ ਔਖੇ ਕੰਮਾਂ ਨੂੰ ਭੀ ਬੜੀ ਰਫ਼ਤਾਰ ਨਾਲ ਸਿਖਦਾ ਹੈ, ਖਾਣ ਪੀਣ ਵਾਲੀਆਂ ਚੀਜ਼ਾਂ ਵਿਚੋਂ ਪਸੰਦ ਨਾ ਪਸੰਦ ਚੀਜ਼ ਦਸ ਦੇਂਦਾ ਹੈ, ਹਰ ਇਕ ਨਿਕੀ ਨਿਕੀ ਚੀਜ਼ ਬਾਰੇ ਸਵਾਲ ਪੁਛਣ ਲਈ ਉਤਾਵਲਾ ਹੁੰਦਾ ਹੈ। ਨਿਕੇ

੧੨੪