ਪੰਨਾ:ਜ਼ਿੰਦਗੀ ਦੇ ਰਾਹ ਤੇ.pdf/14

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਨਹੀਓਂ ਇਹ ਜਵਾਬ ਲੈਣੇ, ਹਿਲੀ ਹੋਵੇਂਗੀ ਕਿਸੇ ਹੋਰ ਦੀ। ਬਹੁਤ ਚਪਰ ਚਪਰ ਕਰਨਾ ਸਿਖ ਗਈ ਏਂ ! ਖ਼ਸਮ ਖਾਣੀਏਂ, ਮੈਂ ਤੇ ਤੇਰੀ ਮਿਝ ਕੱਢ ਛਡਣੀ ਏਂ, ਜੋ ਬਹੁਤੀ ਬਕ ਬਕ ਕਤੀਓ ਤੇ ।”

  ਇਹ ਹੁੰਦਾ ਹੈ ਵਰਤਾਉ ਧੀਆਂ ਨਾਲ ਘਰਾਂ ਵਿਚ ! ਵਿਚਾਰੀਆਂ ਨਰਕ ਭੋਗਣ ਆਈਆਂ ਹੁੰਦੀਆਂ ਹਨ । ਖਾਣ ਪੀਣ ਵਲੋਂ ਉਨ੍ਹਾਂ ਨੂੰ ਅਜ਼ਾਬ, ਹੰਡਾਣ ਦਾ ਉਨ੍ਹਾਂ ਨੂੰ ਕੋਈ ਸਵਾਦ ਨਹੀਂ ਤੇ ਰੋਜ਼ ਦੀਆਂ ਝਿੜਕਾਂ, ਗਾਲ੍ਹਾਂ ਤੇ ਕਦੇ ਕਦੇ ਦੀ ਝੰਬ ਉਨ੍ਹਾਂ ਦਾ ਲਹੂ ਸੁਕਾਈ ਰਖਦੇ ਹਨ। ਦੁਧ ਤੇ ਉਨਾਂ ਨੂੰ ਕਦੇ ਪੀਣਾ ਨਸੀਬ ਹੀ ਨਹੀਂ ਹੋਇਆ, ਉਹ ‘ਤੇ ਮਰਦਾਂ ਵਾਸਤੇ ਹੀ ਹੁੰਦਾ ਹੈ । ਮੱਖਣ, ਬਦਾਮ, ਫਲ ਆਦਿਕ ਸਭ ‘ਮਰਦ’ ਹੀ ਖਾ ਸਕਦੇ ਹਨ, ਜ਼ਨਾਨੀਆਂ ਨੂੰ ਇਹ ਚੀਜ਼ਾਂ ਖਾਣੀਆਂ ਮਨ੍ਹਾ ਹਨ | ਕਪੜੇ ਵੀ ਉਨਾਂ ਨੂੰ ਵਧ ਘਟ ਹੀ ਮਿਲਦੇ ਹਨ । ਘਰੋਂ ਬਾਹਰ ਨਿਕਲਣ ਦਾ ਬਿਲਕੁਲ ਹੁਕਮ ਨਹੀਂ ਹੁੰਦਾ। ਜੇ ਕਿਧਰੇ ਗਲੀ ਗਵਾਂਢ ਦੀ ਕੁੜੀ ਨਾਲ ਬਹੁਤੀ ਗੱਲ ਬਾਤ ਕਰਦੀ ਫੜੀ ਜਾਏ ਤਾਂ ਬਸ ਸ਼ਾਮਤ ਆ ਜਾਂਦੀ ਹੈ ।

ਇਹ ਦੁਖੀ ਜੀਵਨ ਭੋਗ ਕੇ ਫੇਰ ਧੀਆਂ ਸਹੁਰੇ ਟੁਰ ਜਾਂਦੀਆਂ ਹਨ। ਸਹੁਰੇ ਟੁਰਨ ਲਗਿਆਂ ਮਾਂ ਵੀ ਚਾਰ ਅਥਰੂ ਕੇਰਦੀ ਹੈ । ਫੇਰ ਰੋਂਦੀ ਹੈ। ਕਿ ਹੁਣ ਘਰ ਕੌਣ ਸਾਂਭੇਗਾ, ਬਾਲ ਨੂੰ ਖਿਡਾਏਗਾ । ਫੇਰ ਮਾਂ ਵੀ ਕਹਿੰਦੀ ਏ, "ਉਹਨੇ ਤੇ ਘਰ ਐਉਂ ਸਾਂਭਿਆ ਹੋਇਆ ਸੀ ਪਈ ਮੈਨੂੰ ਕਦੇ ਕਿਸੇ ਗੱਲ ਦਾ ਫ਼ਿਕਰ ਨਹੀਂ ਸੀ ਹੋਇਆ । ਆਪਣਾ ਵੇਲੇ ਨਾਲ ਬਹੁਕਰ ਬਹਾਰੀ ਦੇਣੀ, ਲੱਸੀ ਰਿੜਕਣੀ, ਰੋਟੀ ਕਰਨੀ, ਚੌਂਕਾ ਸਾਂਭਣਾ ਵਿਚਾਰੀ ਸਾਰਾ ਦਿਨ ਕੰਮ ਈ ਕਰਦੀ ਰਹਿੰਦੀ ਸੀ, ਕਦੇ ਵਿਹਲੀ ਬੈਠੀ ਨਹੀਂ ਸੀ ਡਿੱਠੀ ! ਆਪਣਾ ਆਹਰ ਨਾਲ ਬਾਲਾਂ ਨੂੰ 'ਨੁਹਾਣਾ, ਧੁਆਣਾ ਐਉਂ ਬਾਲਾਂ ਨੂੰ ਸਾਂਭਿਆ ਹੋਇਆ ਸਾਸੂ ਕਿ ਕਦੇ ਕੋਈ ਰੋਂਦਾ ਨਹੀਂ ੧੬