ਪੰਨਾ:ਜ਼ਿੰਦਗੀ ਦੇ ਰਾਹ ਤੇ.pdf/19

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਕੋਰੇ ਜਾਂਦੇ ਹਨ । ਬਸ ਫੇਰ ‘ਬੁੱਢੀ' ਭੁਲ ਜਾਂਦੀ ਹੈ । ਉਹ ਪੇਕਿਆਂ ਦੀ ‘ਸੁਖਾਂ ਲੱਧੀ' ਧੀ, ਸਹੁਰਿਆਂ ਦੀ ‘ਫੂਲਾਂ ਰਾਣੀ', ਪਤੀ ਦੀ ‘ਗੋਲੀ’ ਨੂੰਹ ਤੇ ਪੋਤ੍ਰਿਆਂ ਦੀ ‘ਮਾਈ' ਇਸ ਅਸਾਰ ਸੰਸਾਰ ਤੋਂ ਕੂਚ ਕਰ ਜਾਂਦੀ ਹੈ ਤੇ ਆਪਣੇ ਦੁਖਾਂ ਤੇ ਕਲੇਸ਼ਾਂ ਦੇ ਜੀਵਨ ਤੋਂ ਛੁਟੀ ਪਾਂਦੀ ਹੈ । ਉਹ ਇਸਤ੍ਰੀ ਜਿਸ ਨੂੰ ਨਾ ਧੀ ਹੁੰਦਿਆਂ ਸੁਖ ਲੈਣਾ ਮਿਲਿਆ, ਨਾ ਨੂੰਹ ਬਣ ਕੇ ਛੌੜ ਕੱਟੇ ਗਏ, ਨਾ ਵਹੁਟੀ ਬਣ ਕੇ ਖਾਣ ਹੰਢਾਣ ਦਾ ਸਵਾਦ ਆਇਆ, ਨਾ ਵਿਧਵਾ ਮਾਈ ਹੋ ਕੇ ਢਿੱਡ ਭਰ ਕੇ ਖਾਣ ਨੂੰ ਮਿਲਿਆ ਚਲ ਵਸਦੀ ਹੈ।
ਇਹ ਹੈ ਸਾਡੀਆਂ ਆਮ ਇਸਤ੍ਰੀਆਂ ਦਾ ਜੀਵਨ, ਇਸ ਵਿਚ ਕੋਈ ਝੂਠ ਨਹੀਂ, ਅਜੇ ਵੀ ਸੌ ਪਿੱਛੇ ਨੱਬੇ ਘਰਾਂ ਦਾ ਇਹੀ ਹਾਲ ਹੈ । ਸਾਡੀਆਂ ਬਾਹਲੀਆਂ ਧੀਆਂ, ਭੈਣਾਂ, ਨੂੰਹਾਂ, ਮਾਵਾਂ ਆਦਿਕ ਅਜੇ ਵੀ ਐਸੀ ਜ਼ਿੰਦਗੀ ਦੀਆਂ ਭਾਗੀ ਹਨ । ਬਹੁਤ ਸਾਰੀਆਂ ਤਾਂ ਗਊਆਂ ਵਾਂਗ ਚੁਪ ਕੀਤੀ ਗੁਜ਼ਾਰਾ ਕਰ ਰਹੀਆਂ ਹਨ, ਕਈ ਇਹਨਾਂ ਦੁਖਾਂ ਕਲੇਸ਼ਾਂ ਤੋਂ ਆਤੁਰ ਹੋ ਕੇ ਸੜ ਮਰਦੀਆਂ ਹਨ, ਕੁਝ ਖਾ ਮਰਦੀਆਂ ਹਨ, ਗੱਡੀ ਥੱਲੇ ਸਿਰ ਰੱਖ ਦੇਂਦੀਆਂ ਹਨ ਜਾਂ ਹੋਰ ਕਿਸੇ ਤਰ੍ਹਾਂ ਆਤਮਘਾਤ ਕਰ ਬੈਠਦੀਆਂ ਹਨ । ਕਈਆਂ ਦਾ ਹਰ ਵੇਲੇ ਸੱਸਾਂ ਨਨਾਣਾਂ ਜਾਂ ਪਤੀ ਨਾਲ ਦੰਗਾ ਫ਼ਸਾਦ ਹੁੰਦਾ ਰਹਿੰਦਾ ਹੈ, ਕਈ ਘਰੋਂ ਨਿਕਲ ਜਾਂਦੀਆਂ ਹਨ । ਮਤਲਬ ਕੀ, ਸਾਡਾ ਗ੍ਰਿਹਸਤੀ ਜੀਵਨ ਦੁਖਾਂ ਦਾ ਜੀਵਨ ਬਣ ਗਿਆ ਹੋਇਆ ਹੈ, ਅਸਾਂ ਗ੍ਰਿਹਸਤ ਨੂੰ ਨਰਕ ਬਣਾਇਆ ਹੋਇਆ ਹੈ, ਅੱਗੇ ਤਾਂ ਭਾਵੇਂ ਕੋਈ ਨਰਕ ਹੈ ਜਾਂ ਨਹੀਂ ਪਰ ਸਾਡੇ ਵਰਤਮਾਨ ਘਰੋਗੀ ਜੀਵਨ ਨਾਲੋਂ ਨਰਕ ਕਿਹੜਾ ਭੈੜਾ ਹੋਣਾ ਹੈ ?
ਇਸ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਿਅਜ ਕਲ ਦੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਵਿਆਹ ਨੂੰ ਘਿਰਣਾ ਦੀ ਨਜ਼ਰ ਨਾਲ ਦੇਖਦੀਆਂ ਹਨ, ਜਿਨਾਂ ਦਾ ਵਸ ਚਲਦਾ ਹੈ ਵਿਆਹ ਨਹੀਂ ਕਰਦੀਆਂ ਤੇ

२१