ਪੰਨਾ:ਜ਼ਿੰਦਗੀ ਦੇ ਰਾਹ ਤੇ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੀ ਪਹੁੰਚਣਾ ਹੋਇਆ । ਪਤੀ ਪਿਆ ਜਿੰਨਾਂ ਮਰਜ਼ੀ ਹੈ ਸਮਝਾਏ,ਉਹ ਨਹੀਂ ਮੰਨਦੀ। ਉਸ ਦੀ ਸ਼ੱਕੀ ਤਬੀਅਤ ਇਹ ਹੀ ਕਹਿੰਦੀ ਹੈ ਕਿ ਗੱਲਾਂ ਛੁਪਾਂਦੇ ਹਨ ਤੇ ਉਤੋਂ ਵਾਲੀ ਕੁਝ ਦਾ ਕੁਝ ਕਹਿ ਦੇਂਦੇ ਹਨ । ਇਹ ਹਨ ਦਿਮਾਗੀ ਅਵਸਥਾ ਵਿਚ ਫ਼ਰਕ ਹੋਣ ਦੇ ਸਿੱਟੇ । ਇਸੇ ਤਰ੍ਹਾਂ ਫੇਰ ਪਤੀ ਤੇ ਪਤਨੀ ਦੀ ਖਿੱਚਾ ਖਿੱਚੀ ਸ਼ੁਰੂ ਹੋ ਜਾਂਦੀ ਹੈ ਤੇ ਰੋਜ਼ ਲੜਾਈ ਝਗੜੇ ਹੋਣ ਲਗ ਪੈਂਦੇ ਹਨ ਜਿਸ ਨਾਲ ਘਰ ਦਾ ਜੀਵਨ ਦੁਖੀ ਹੋ ਜਾਂਦਾ ਹੈ ।

 ਪਤੀ ਤੇ ਪਤਨੀ ਦੀ ਖਿੱਚਾ ਖਿੱਚੀ ਹੋਰ ਕਈ ਤਰ੍ਹਾਂ ਵੀ ਪ੍ਰਗਟ ਹੁੰਦੀ ਹੈ।ਵਹੁਟੀ ਆਪਣੇ ਪੇਕੇ ਸਾਕਾਂ ਦੀ ਹਮਾਇਤ ਕਰਦੀ ਹੈ, ਉਹਨਾਂ ਨੂੰ ਦੇਣਾ ਲੈਣਾ ਚਾਹੁੰਦੀ ਹੈ ਤੇ ਸਹੁਰੇ ਸਾਕ ਉਹਨੂੰ "ਵੱਢੇ ਨਹੀਂ ਭਾਉਂਦੇ?" ਭੈਣਾਂ, ਭਰਾ, ਭਰਜਾਈਆਂ, ਭਣੂਜੇ, ਭਤਰੀਏ ਉਹਨੂੰ ਚੰਗੇ ਲਗਦੇ ਹਨ ਤੇ ਦਿਉਰ, ਜਠੁਤਰ, ਨਨਾਣਾਂ ਨੂੰ ਉਹ ਵੇਖ ਕੇ ਰਾਜ਼ੀ ਨਹੀਂ ਰਹਿੰਦੀ। ਸੋ ਝਗੜੇ ਹੋਰ ਵਧਦੇ ਜਾਂਦੇ ਹਨ, ਸਾਕਾਂ ਨਾਲ ਵੀ ਵਿਗੜ ਜਾਂਦੀ ਹੈ । ਜੇ ਪਤੀ ‘ਆਪਣਿਆਂ’ ਨੂੰ ਦੇਣ ਦਾ ਹੀਆ ਕਰੇ ਤਾਂ ਵਹੁਟੀ ਗਲ ਪੈ ਜਾਂਦੀ ਹੈ, “ਤੁਹਾਨੂੰ ਆਪਣੇ ਸਾਕਾਂ ਦੀ ਪਈ ਰਹਿੰਦੀ ਹੈ, ਸਾਰਾ ਘਰ ਹੂੰਝ ਹਾਂਝ ਕੇ ਦੇ ਛਡਿਆ ਜੇ, ਉਹਨਾਂ ਸਾਨੂੰ ਕਿਹੜੇ ਘੋੜੇ ਖੋਲ੍ਹ ਦਿਤੇ ਨੇ !ਕਦੇ ਮੁੰਡੇ ਦੀ ਤਲੀ ਤੇ ਕੁਝ ਨਹੀਂ ਨੇ ਰਖਿਆ । ਉਨ੍ਹਾਂ ਦੀਆਂ ਕਿਹੜੇ ਨਾਂ ਦੀਆਂ ਖ਼ਾਤਰਾਂ ਕਰੀਏ ?" ਵਹੁਟੀ ਇਹੋ ਜਹੇ ਮਿਹਣੇ ਰੋਜ਼ ਮਾਰਦੀ ਰਹਿੰਦੀ ਹੈ, 'ਆਪਣਿਆਂ' ਨੂੰ ਚੋਰੀ ਛਪੀ ਬਥੇਰਾ ਕੁਝ ਦੇਂਦੀ ਹੈ, ਸਾਕਾਂ ਦੇ ਮੂੰਹ ਤੇ ਵੀ ਮੇਹਣੇ ਮਾਰਨੋਂ ਘਟ ਨਹੀਂ ਕਰਦੀ, ਕਈ ਵਾਰੀ ਉਨ੍ਹਾਂ ਨੂੰ ਸੁਣਾ ਵੀ ਦੇਂਦੀ ਹੈ । ਇਸ ਤਰ੍ਹਾਂ ਸਾਰੇ ਸਾਕ ਸਬੰਧੀਆਂ ਨਾਲ ਵਿਗੜਦੀ ਹੈ ।
  ਇਹ ਕੁਝ ਕਿਉਂ ਨਾ ਹੋਵੇ ? ਅਸੀਂ ਇਸਤ੍ਰੀਆਂ ਨੂੰ ਇਸ ਗਲ ਦੇ

੨੭