ਪੰਨਾ:ਜ਼ਿੰਦਗੀ ਦੇ ਰਾਹ ਤੇ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘਰਾਂ ਵਿਚ ਅਸੀਂ ਇਹ ਕਰੜੇ ਨਿਯਮ ਰਖੇ ਹੋਏ ਹਨ ਪਰ ਕਈ ਹਾਲਾਤ ਤੋਂ ਤੰਗ ਆ ਕੇ ਆਪਣੀਆਂ ਲੜਕੀਆਂ ਨੂੰ ਪੜ੍ਹਾ ਰਹੇ ਹਨ। ਐਸੀਆਂ ਲੜਕੀਆਂ ਨੂੰ, ਜੋ ਸਕੂਲਾਂ ਜਾਂ ਕਾਲਜਾਂ ਵਿਚ ਪੜ੍ਹਦੀਆਂ ਹਨ, ਤੇ ਜਿਨ੍ਹਾਂ ਨੂੰ ਘਰਾਂ ਵਿਚ ਅਜੇ ਉਨ੍ਹਾਂ ਨੂੰ ਅਯੋਗ. ਬੰਦਸ਼ਾਂ ਦੇ ਹੇਠਾਂ ਰਹਿਣਾ ਪੈਂਦਾ ਹੈ, ਸਕੂਲਾਂ ਤੇ ਕਾਲਜਾਂ ਵਿਚ ਖੁਲ਼ ਮਿਲ ਜਾਂਦੀ ਹੈ ਤੇ ਉਹ ਇਸ ਆਜ਼ਾਦੀ ਨੂੰ ਕਈ ਅਯੋਗ ਤਰੀਕਿਆਂ ਨਾਲ ਵਰਤਣ ਲਗ ਪੈਂਦੀਆਂ ਹਨ। ਜੇ ਉਨ੍ਹਾਂ ਨੂੰ ਘਰਾਂ ਵਿਚ ਹੀ ਯੋਗ ਆਜ਼ਾਦੀ ਦਿਤੀ ਜਾਏ ਤਾਂ ਉਹ ਐਸੇ ਮੌਕਿਆਂ ਦਾ ਅਯੋਗ ਫ਼ਾਇਦਾ ਨਾ ਉਠਾਣ। ਦਬਾ ਹੇਠ ਰਖਣਾ ਹਮੇਸ਼ਾ ਹਾਨੀਕਾਰਕ ਹੁੰਦਾ ਹੈ।

ਇਕ ਹੋਰ ਗਲ ਜੋ ਬਹੁਤ ਜ਼ਰੂਰੀ ਹੈ ਉਹ ਇਹ ਹੈ ਕਿ ਘਰਾਂ ਵਿਚ ਮਾਪਿਆਂ ਤੇ ਧੀਆਂ ਪੁੱਤਰਾਂ ਦੇ ਵਿਚਕਾਰ ਬੜੀ ਵਿਚ ਹੁੰਦੀ ਹੈ। ਮਾਪੇ ਬਹੁਤ ਸਾਰੀਆਂ ਜ਼ਰੂਰੀ ਗੱਲਾਂ ਸਬੰਧੀ ਆਪਣੇ ਧੀਆਂ ਪੁਤਰਾਂ ਨਾਲ ਖੁਲੀ ਗੱਲ ਬਾਤ ਨਹੀਂ ਕਰਦੇ। ਮਾਪਿਆਂ ਨੂੰ ਆਪਣੇ ਜਵਾਨ ਧੀਆਂ ਪੁੱਤਰਾਂ ਦੇ ਆਦਰਸ਼ਾਂ, ਖ਼ਿਆਲਾਂ ਤੇ ਭਾਵਾਂ ਦੀ ਕੋਈ ਸੋਝੀ ਨਹੀਂ ਹੁੰਦੀ ਕਿਉਂਕਿ ਇਨ੍ਹਾਂ ਬਾਬਤ ਕਦੇ ਆਪਸ ਵਿਚ ਕੋਈ ਗਲ ਨਹੀਂ ਹੋਈ? ਏਹੀ ਕਾਰਨ ਹੈ ਕਿ ਸਾਨੂੰ ਆਪਣੇ ਲੜਕਿਆਂ ਲੜਕੀਆਂ ਤੇ ਸਦਾ ਸ਼ੱਕ

ਹੀ ਰਹਿੰਦਾ ਹੈ। ਜੇ ਅਸੀਂ ਉਨ੍ਹਾਂ ਦੀ ਸ਼ਖ਼ਸੀਅਤ ਤੋਂ ਵਾਕਫ਼ ਹੋਈਏ ਤਾਂ ਹੀ ਸਾਡੇ ਸ਼ੱਕ ਦੂਰ ਹੋ ਸਕਦੇ ਹਨ। ਇਹ ਤਦ ਹੀ ਹੋਵੇਗਾ ਜੇ ਮਾਪੇ ਤੇ ਧੀਆਂ ਪੁਤਰ ਆਪਸ ਵਿਚ ਖੁਲ੍ਹੇ ਦਿਲ ਨਾਲ ਆਪਣੇ ਖ਼ਿਆਲ ਪ੍ਰਗਟ ਕਰ ਸਕਣ ਤੇ ਖ਼ਿਆਲਾਂ ਦੇ ਮਤ ਭੇਦ ਨੂੰ ਸਹਾਰ ਸਕਣ।

੩੮