ਪੰਨਾ:ਜ਼ਿੰਦਗੀ ਦੇ ਰਾਹ ਤੇ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੇਲੇ ਸਿਰ ਸੰਭਲੋ!


ਮਰਦ ਤੇ ਇਸਤ੍ਰੀ ਨੂੰ ਅਸੀਂ ਦੋ ਵਖੋ ਵੱਖ ਕਸੌਟੀਆਂ ਤੇ ਪਰਖਦੇ ਹਾਂ। ਜੋ ਕਮਜ਼ੋਰੀਆਂ ਅਸੀਂ ਇਸਤ੍ਰੀਆਂ ਲਈ ਬੜਾ ਭਾਰੀ ਗੁਨਾਹ ਸਮਝਦੇ ਹਾਂ, ਮਰਦੇ ਵਿਚ ਓਹੋ ਕਮਜ਼ੋਰੀਆਂ ਦੇਖ ਕੇ ਅਸੀਂ ਚੁਪ ਕਰ ਰਹਿੰਦੇ ਹਾਂ। ਇਸਤ੍ਰੀ ਲਈ ਪਤੀ-ਬ੍ਰਤ ਹੋਣਾ ਬੜਾ ਜ਼ਰੂਰੀ ਸਮਝਿਆ ਜਾਂਦਾ ਹੈ ਪਰ ਪਤੀ ਲਈ 'ਇਸੜੀ-ਬੂਤ' ਜਾਂ ਹੋਰ ਕੋਈ ਐਸਾ ਗੂਣ ਸਾਡੇ ਭਾਈਚਾਰਕ ਕੋਸ਼ ਵਿਚ ਨਹੀਂ। ਸਾਡਾ ਇਖ਼ਲਾਕ ਅਜੀਬ ਹੈ, ਜਿਹੜੀ ਗੱਲ ਮਨੁਖ ਦੀ ਇਕ ਸ਼੍ਰੇਣੀ ਵਾਸਤੇ ਅਸੀਂ ਮਹਾਂ ਪਾਪ ਸਮਝਦੇ ਹਾਂ, ਦੂਜੀ ਸ਼੍ਰੇਣੀ ਵਾਸਤੇ ਜੇ ਉਹ ਗੁਣ ਨਹੀਂ ਤਾਂ ਅਉਗਣ ਵੀ ਅਸੀਂ ਨਹੀਂ ਸਮਝਦੇ। ਇਹ ਏਸੇ ਕਰਕੇ ਹੈ ਕਿਉਂਕਿ ਸਾਡੇ ਭਾਈਚਾਰਕ ਕਾਨੂੰਨ ਸਭ ਮਰਦਾਂ ਦੇ ਬਣੇ ਹੋਏ ਹਨ, ਇਸਤ੍ਰੀ ਦਾ ਇਨ੍ਹਾਂ ਵਿਚ ਕੋਈ ਹੱਥ ਨਹੀਂ। ਜੇ ਇਹ ਕਾਨੂੰਨ ਇਸਤ੍ਰੀਆਂ ਨੇ ਬਣਾਏ ਹੁੰਦੇ ਤਾਂ ਮਰਦਾਂ ਦੀ ਖੌਰੇ ਕੀ ਹਾਲਤ ਹੁੰਦੀ। ਪਰ ਅਜੇ ਵੀ ਜਦ ਕਿ ਅਸੀਂ ਜ਼ਮਾਨੇ ਦੇ ਵੇਗ ਨੂੰ ਚੰਗੀ ਤਰ੍ਹਾਂ ਅਨੁਭਵ ਕਰਦੇ ਹਾਂ ਆਪਣੀ ਜ਼ਿਦ ਤੇ

ਅੜੇ ਹੋਏ ਹਾਂ। ਜਦ ਕਦੇ ਦੋ ਤਿੰਨ ਚੰਗੇ ਪੜੇ ਲਿਖੇ ਸਜਣਾਂ ਦੀ ਇਨ੍ਹਾਂ

੩੯