ਪੰਨਾ:ਜ਼ਿੰਦਗੀ ਦੇ ਰਾਹ ਤੇ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੱਲਾਂ ਤੇ ਚਰਚਾ ਹੋ ਪੈਂਦੀ ਹੈ ਤਾਂ ਉਨ੍ਹਾਂ ਵਿਚੋਂ ਇਕ ਦੋ ਜ਼ਰੂਰ ਇਹ ਕਹਿਣਗੇ ਕਿ ਸਾਡੀ ਭਾਈਚਾਰਕ ਪਰਨਾਲੀ ਬੜੀ ਨੇਕ ਹੈ ਕਿਉਂਕਿ ਮਰਦ ਤੇ ਇਸਤ੍ਰੀ ਇਕ ਦੂਸਰੇ ਦਾ ਹਥ ਵਟਾਂਦੇ ਹਨ, ਇਸਤ੍ਰੀ ਘਰ ਨੂੰ ਤੇ ਬੱਚਿਆਂ ਨੂੰ ਸੰਭਾਲਦੀ ਹੈ ਅਤੇ ਆਦਮੀ ਦੁਨੀਆਂ ਦੇ ਹੋਰ ਕੰਮ ਕਰਦਾ ਹੈ। ਇਹ ਕਹਿਣ ਨੂੰ ਤਾਂ ਸਭ ਠੀਕ ਹੈ ਪਰ ਕੀ ਇਹ ਸਭ ਕੁਝ ਅਸੀਂ ਰਾਜ਼ੀਨਾਮੇ ਨਾਲ ਕੀਤਾ ਹੈ ਕਿ ਮਰਦ ਨੇ ਜ਼ੋਰੀ ਇਹ ਕੁਝ ਇਸਤ੍ਰੀ ਦੇ ਗਲ ਮੜਿਆ ਹੈ? ਜੇ ਅਸੀਂ ਮਨੁਖੀ ਵਿਆਹ ਦਾ ਇਤਿਹਾਸ ਪੜ੍ਹੀਏ ਤਾਂ ਸਾਡੀਆਂ ਅੱਖਾਂ ਖੁਲ੍ਹ ਜਾਣਗੀਆਂ ਕਿ ਕਿਸ ਤਰ੍ਹਾਂ ਜਦ ਦੀ ਦੁਨੀਆਂ ਬਣੀ ਹੈ, ਮਰਦ ਹਮੇਸ਼ਾਂ ਇਸਤੂੰ ਤੇ ਜ਼ੁਲਮ ਤੇ ਅਤਿਆਚਾਰ ਕਰਦਾ ਆਇਆ ਹੈ, ਮਰਦ ਨੇ ਇਸਤ੍ਰੀ ਨੂੰ ਸਦਾ ਆਪਣੇ ਦਬਾ ਥੱਲੇ ਹੀ ਰਖਿਆ ਹੈ। ਪਿਛਲੀ ਇਕ ਅਧ ਸਦੀ ਤੋਂ ਹੀ ਅਸੀਂ ਵੇਖਦੇ ਹਾਂ ਕਿ ਇਸਤ੍ਰੀ ਨੇ ਆਪਣੀ ਹਾਲਤ ਕੁਝ ਸੁਧਾਰਨ ਦੀ ਕੋਸ਼ਿਸ਼ ਕੀਤੀ ਹੈ ਪਰ ਮਰਦ ਹਮੇਸ਼ਾ ਹੀ ਉਨ੍ਹਾਂ ਦੀ ਆਜ਼ਾਦੀ ਦੀ ਵਿਰੋਧਤਾ ਕਰਦੇ ਆਏ ਹਨ ਕਿਉਂਕਿ ਆਪਣੀ ਹਕੂਮਤ ਛਡਣੀ ਕੋਈ ਵੀ ਪਸੰਦ ਨਹੀਂ ਕਰਦਾ। ਇਹ ਸਭ ਕੁਝ ਹੁੰਦਿਆਂ ਹੋਇਆਂ ਵੀ ਮਰਦ ਇਹੋ ਹੀ ਕਿਹਾ ਕਰਦੇ ਹਨ ਕਿ ਮਰਦ ਤੇ ਇਸਤ੍ਰੀ ਇਕ ਦੂਸਰੇ ਦਾ ਹਬ ਵਟਾਂਦੇ

ਹਨ। ਜੇ ਕਦੇ ਅਸੀਂ ਕਿਸੇ ਇਸਤ੍ਰੀ ਨੂੰ ਇਨ੍ਹਾਂ ਗਲਾਂ ਸਬੰਧੀ ਪੁਛੀਏ ਤਾਂ ਸਾਨੂੰ ਪਤਾ ਲੱਗੇਗਾ ਕਿ ਉਹ ਕੀ ਮਹਿਸੂਸ ਕਰਦੀਆਂ ਹਨ। ਪਰ ਮਰਦਾਂ ਲਈ ਹਮੇਸ਼ਾ ਹੀ ਇਕ ਗੋਰਖ-ਧੰਦਾ ਰਿਹਾ ਹੈ। ਕਈ ਸਿਆਣਿਆਂ ਨੇ ਇਸਤ੍ਰੀ ਦੇ ਦਿਲ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਦਿਲ ਅਜੇ ਵੀ ਇਕ ਗੁੰਝਲ ਹੀ ਹੈ। ਮਰਦ ਸੌ ਕਿਆਫ਼ੇ ਪਏ ਲਾਣ, ਪਰ ਇਸਤ੍ਰੀ ਇਕ ਅਥਾਹ ਸਾਗਰ ਹੈ ਜਿਸ ਦਾ ਅੰਤ ਕਿਸੇ ਨਹੀਂ ਪਾਇਆ।

੪0