ਪੰਨਾ:ਜ਼ਿੰਦਗੀ ਦੇ ਰਾਹ ਤੇ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਸਲ ਵਿਚ ਇਸਤ੍ਰੀਆਂ ਨਾਲ ਸਾਡਾ ਵਾਹ ਵੀ ਤੇ ਕੋਈ ਨਹੀਂ ਪੈਂਦਾ, ਸਾਨੂੰ ਉਨ੍ਹਾਂ ਦੇ ਖ਼ਿਆਲਾਂ ਦੀ ਤੇ ਭਾਵਾਂ ਦੀ ਸੋਝੀ ਕਿਦਾਂ ਹੋਵੇ। ਸਾਡੇ ਇਸਤ੍ਰੀਆਂ ਨਾਲ ਮਾਂ ਪੁੱਤਰ ਦੇ, ਭੈਣ ਭਰਾ ਦੇ, ਪਤੀ ਪਤਨੀ ਦੋ, ਜਾਂ ਹੋਰ ਰਿਸ਼ਤੇਦਾਰੀ ਦੇ ਸਬੰਧ ਹੁੰਦੇ ਹਨ ਤੇ ਐਸੇ ਸੰਬੰਧਾਂ ਵਿਚ ਇਸਤ੍ਰੀ ਦੇ ਦਿਲ ਦੀ ਸੋਝੀ ਨਹੀਂ ਹੋ ਸਕਦੀ। ਮਾਂ ਪੁੱਤਰ ਲਈ ਤਾਂ ਇਕ ਦੂਜੇ ਦੇ ਡੂੰਘੇ ਭਾਵਾਂ ਤਕ ਪਹੁੰਚਣਾ ਬਿਲਕੁਲ ਹੀ ਅਸੰਭਵ ਹੈ, ਪਤੀ ਪਤਨੀ ਦਾ ਤਾਂ ਕਹਿਣਾ ਹੀ ਕੀ, ਪਤਨੀ ਦੀ ਖਾਧੀਨਤਾ ਉਸ ਨੂੰ ਆਪਣਾ ਆਪ ਪ੍ਰਗਟ ਕਰਨੋਂ ਰੋਕਦੀ ਹੈ, ਨਹੀਂ ਤਾਂ ਮਰਦ ਤੇ ਇਸਤ੍ਰੀ ਦੇ ਜਿਤਨੇ ਗੂੜੇ ਸੰਬੰਧ ਇਸ ਰਿਸ਼ਤੇ ਵਿਚ ਹੁੰਦੇ ਹਨ ਹੋਰ ਕਿਸੇ ਰਿਸ਼ਤੇ ਵਿਚ ਨਹੀਂ ਹੋ ਸਕਦੇ ਪਰ ਫੇਰ ਵੀ ਇਸ ਨੂੰ ਦੂਸਰੇ ਦੇ ਅੰਤ੍ਰੀਵ ਭਾਵਾਂ ਦਾ ਨਹੀਂ ਪਤਾ ਹੁੰਦਾ। ਭੈਣਾਂ ਭਰਾਵਾਂ ਵਿਚ ਤਾਂ ਨੀਚ ਊਚ ਦਾ ਖ਼ਿਆਲ ਇਕ ਦੂਸਰੇ ਨੂੰ ਨਖੇੜੀ ਰਖਦਾ ਹੈ ਤੇ ਇਹ ਵਿਤਕਰਾ ਹਮੇਸ਼ਾ ਲਈ ਭੈਣਾਂ ਭਰਾਵਾਂ ਨੂੰ ਦਿਲੋਂ ਵੀ ਨਖੇੜੀ ਰਖਦਾ ਹੈ।ਰਿਸ਼ਤੇਦਾਰੀਆਂ ਵਿਚ ਤਾਂ ਐਸੀਆਂ ਗੱਲਾਂ ਦੀ ਸੋਝੀ ਹੋਣੀ ਹੀ ਅਸੰਭਵ ਹੈ। ਸੋ ਇਸ ਦੇ ਦਿਲ ਦੀ ਘੁੰਡੀ ਮਰਦ ਅਜ ਤਕ ਨਹੀਂ ਖੋਲ ਸਕੇ। ਅਸਲ ਵਿਚ ਅਸਾਂ ਇਸਤ੍ਰੀ ਨੂੰ 'ਕਾਮ ਦੀ ਦੇਵੀ' ਸਮਝ ਛਡਿਆ ਹੈ ਤੇ ਅਸੀਂ ਇਸੜੀ ਨੂੰ ਬਗ਼ੈਰ 'ਕਾਮ ਵਾਸ਼ਨਾ' ਤੋਂ ਅਨੁਭਵ ਹੀ ਨਹੀਂ ਕਰਦੇ ਜਾਂ ਇਉਂ ਕਹਿ ਲਉ ਕਿ ਮਰਦ ਦੀ ਕਾਮ ਵਾਸ਼ਨਾ ਇਤਨੀ ਜ਼ਬਰਦਸਤ ਹੈ ਕਿ ਉਹ ਇਸਤ੍ਰੀ ਨੂੰ ਹੋਰ ਕਿਸੇ ਰੂਪ ਵਿਚ ਦੇਖ ਨਹੀਂ ਸਕਦਾ। ਬਸ ਇਹੀ ਕਾਰਨ ਹੈ ਕਿ ਅਸੀਂ ਇਸਤ੍ਰੀ ਦੇ ਦਿਲ ਦੇ ਸਾਗਰ ਦੀ ਤਹਿ ਤਕ ਨਹੀਂ ਪਹੁੰਚ ਸਕਦੇ।

ਸਾਨੂੰ ਇਹ ਵਹਿਮ ਹੈ ਕਿ ਕੁੜੀ ਨੇ ਜਵਾਨੀ ਵਿਚ ਪੈਰ ਧਰਿਆ ਨਹੀਂ ਕਿ ਉਹ ਝਟ ਤਿਲਕੀ ਨਹੀਂ, ਇਸ ਲਈ ਜਾਂ ਤੇ ਅਸੀਂ ਉਸ