ਪੰਨਾ:ਜ਼ਿੰਦਗੀ ਦੇ ਰਾਹ ਤੇ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਦਿਆ

ਅਜ ਕਲ ਇਸਤ੍ਰੀ ਵਿਦਿਆ ਦਾ ਆਮ ਪਰਚਾਰ ਹੋ ਰਿਹਾ ਹੈ ਤੇ ਐਉਂ ਮਲੂਮ ਹੁੰਦਾ ਹੈ ਕਿ ਕੁਝ ਸਾਲਾਂ ਤਕ ਸਾਡੀਆਂ ਸਾਰੀਆਂ ਭੈਣਾਂ ਪੜ੍ਹ ਜਾਣਗੀਆਂ ਤੇ ਕੁੜੀਆਂ ਲਈ ਵਿਦਿਆ ਪ੍ਰਾਪਤੀ ਉਤਨੀ ਹੀ ਜ਼ਰੂਰੀ ਸਮਝੀ ਜਾਇਗੀ ਜਿਤਨਾਂ ਕਿ ਅਜ ਕਲ ਉਨ੍ਹਾਂ ਲਈ ਦਾ ਸਮਝਿਆ ਜਾਂਦਾ ਹੈ। ਥਾਂ ਥਾਂ ਤੇ ਕੁੜੀਆਂ ਦੇ ਸਕੂਲ ਕਾਲਜ ਖੁਲ਼ ਰਹੇ ਹਨ, ਏਥੋਂ ਤੱਕ ਕਿ ਜਿਥੇ ਹੋਰ ਕੁਝ ਨਹੀਂ ਹੋ ਸਕਦਾ, ਉਥੇ ਕੁੜੀਆਂ ਮੁੰਡਿਆਂ ਦੇ ਸਕੂਲਾਂ ਕਾਲਜਾਂ ਵਿਚ ਹੀ ਦਾਖ਼ਲ ਹੋ ਜਾਂਦੀਆਂ ਹਨ। ਕਈਆਂ ਕਾਲਜਾਂ ਵਿਚ ਥਾਂ ਨਾ ਹੋਣ ਕਰਕੇ ਦਾਖ਼ਲਾ ਬੰਦ ਕਰ ਦਿੱਤੇ ਜਾਂਦਾ ਹੈ ਤੇ ਕੁੜੀਆਂ ਵਿਚਾਰੀਆਂ ਪਰਾਈਵੇਟ ਕਾਲਜਾਂ ਵਿਚ ਦਾਖ਼ਲੇ ਹੁੰਦੀਆਂ ਹਨ। ਵਡੇ ਵਡੇ ਸ਼ਹਿਰਾਂ ਵਿਚ ਪਰਾਈਵੇਟ ਸਕੂਲਾਂ ਤੇ ਕਾਲਜ ਦੀ ਗਿਣਤੀ ਦਿਨੋ ਦਿਨ ਵਧ ਰਹੀ ਹੈ, ਖ਼ਾਸ ਕਰ ਕੇ ਕੁੜੀਆਂ ਪਰਾਈਵੇਟ ਕਾਲਜਾਂ ਸਕੂਲਾਂ ਦੀ। ਇਸ ਤੋਂ ਛੁਟੇ ਪਰਾਈਵੇਟ ਇਮਤਿਹਾਨ ਦੇਣ ਦਾ ਰਿਵਾਜ ਵੀ ਕੁੜੀਆਂ ਵਿਚ ਕਾਫ਼ੀ ਹੋ ਗਿਆ

ਘਰ ਮਾਸਟਰ ਜਾਂ ਉਸਤਾਦਨੀ ਲਗਾ ਕੇ ਹਿੰਦੀ ਜਾਂ ਪੰਜਾਬੀ ਦਾ ਕੋ

੪੪