ਪੰਨਾ:ਜ਼ਿੰਦਗੀ ਦੇ ਰਾਹ ਤੇ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਥੋਂ ਤਕ ਇਸ ਦਾ ਸਾਡੇ ਭਾਈਚਾਰਕ ਜੀਵਨ ਨਾਲ ਸੰਬੰਧ ਹੈ।

ਵੇਖਣਾ ਅਸੀਂ ਇਹ ਹੈ ਕਿ ਵਰਤਮਾਨ ਇਸਤੀ ਵਿਦਿਆ ਨੇ ਸਾਡੀਆਂ ਇਸਤੂਆਂ ਵਿਚ ਕੀ ਕੀ ਤਬਦੀਲੀਆਂ ਲਿਆਂਦੀਆਂ ਹਨ ਤੇ ਉਨ੍ਹਾਂ ਦਾ ਸਾਡੇ ਭਾਈਚਾਰਕ ਜੀਵਨ ਤੇ ਕੀ ਅਸਰ ਪਿਆ ਹੈ। ਆਮ ਕਹਿੰਦਿਆਂ ਸੁਣੀਦਾ ਹੈ ਕਿ ਪੜ੍ਹੀਆਂ ਹੋਈਆਂ ਕੁੜੀਆਂ 'ਖ਼ਰਾਬ ਜਾਂਦੀਆਂ ਹਨ, ਵਿਆਹ ਨਹੀਂ ਕਰਨਾ ਚਾਹੁੰਦੀਆਂ ਤੇ ਜਿਨ੍ਹਾਂ ਦਾ ਵਸ ਲਗਦਾ ਹੈ ਨਹੀਂ ਵੀ ਕਰਦੀਆਂ, ਘਰ ਦੇ ਕੰਮ ਕਾਜ ਤੋਂ , ਘ੍ਰਿਣਾ ਕਰਦੀਆਂ ਹਨ, ਬਾਲਾਂ ਨੂੰ ਨਹੀਂ ਸਾਂਭਦੀਆਂ, ਫੈਸ਼ਨਾਂ ਦੀਆਂ ਪੁਜਾਰਨਾਂ ਬਣ ਜਾਂਦੀਆਂ ਹਨ, ਸੈਰਾਂ,ਸਿਨੇਮਾ ਤੇ ਖੇਡਾਂ ਵਿਚ ਆਪਣਾ ਸਮਾਂ ਬਿਤਾ ਦਿੰਦੀਆਂ ਹਨ, ਫਜ਼ੂਲ ਖਰਚ ਤੇ ਆਕੜਖਾਨ ਹੋ ਜਾਂਦੀਆਂ ਹਨ, ਮਾਪਿਆਂ ਤੇ ਸਬ ਸਹੁਰੇ ਦਾ ਬਿਲਕੁਲ ਆਦਰ ਨਹੀਂ ਕਰਦੀਆਂ, ਹਰੇਕ ਨਾਲ ਖਿੜ ਖਿੜ ਪਈਆਂ ਹਸਦੀਆਂ ਤੇ ਗੱਲਾਂ ਕਰਦੀਆਂ ਹਨ, ਬੜੀਆਂ ਲੜਾਕੀਆਂ ਹੋ ਜਾਂਦੀਆਂ ਹਨ, ਆਖੇ ਨਹੀਂ ਲਗਦੀਆਂ, ਉਨ੍ਹਾਂ ਵਿਚ ਸ਼ਰਮ ਹੋਯਾ ਬਿਲਕੁਲ ਨਹੀਂ ਹੁੰਦੀ, ਲੋਕਾਂ ਦੇ ਸਾਹਮਣੇ ਹੀ ਆਪਣੇ ਪਤੀ ਨਾਲ ਬਾਂਹ. ਵਿਚ ਬਾਂਹ ਪਾ ਕੇ ਸੈਰ ਕਰਨ ਤੁਰ ਪੈਂਦੀਆਂ ਹਨ ਤੇ ਪਈਆਂ ਤੜਾ ਤੜ ਗੱਲਾਂ ਕਰਦੀਆਂ ਹਨ, ਕਿਸੇ ਆਏ ਗਏ ਦੀ ਪਰਵਾਹ ਨਹੀਂ ਕਰਦੀਆਂ, ਸਾਕਾਂ ਸੰਬੰਧੀਆਂ ਨਾਲ ਵਰਤਨਾ ਉਨ੍ਹਾਂ ਨੂੰ ਨਹੀਂ ਆਉਂਦਾ, ਸਿਆਪੇ ਮੁਕਾਣੇ ਉਹ ਨਹੀਂ ਜਾਂਦੀਆਂ, ਕੁਰਸੀਆਂ ਮੇਜ਼ਾਂ ਬਿਨਾਂ ਬੈਠ ਉਨਾਂ ਤੋਂ ਨਹੀਂ ਹੁੰਦਾ, ਮਾਸ, ਅੰਡੇ ਤੋਂ ਬਗੈਰ ਰੋਟੀ ਇਨ੍ਹਾਂ ਦੇ ਸੰਘਾਂ ਨਹੀਂ ਲੰਘਦੀ, ਆਪਣੇ “ਧਰਮ” ਦਾ ਇਨ੍ਹਾਂ ਨੂੰ ਕੋਈ ਖ਼ਿਆਲ ਨਹੀਂ, ਵੱਡਿਆਂ ਵਡੇਰਿਆਂ ਦੇ ਸਭ ਰਿਵਾਜਛੱਡੀ ਜਾਂ ਦੀਆਂ ਹਨ, ਕੋਈ ਦਿਨ ਦਿਹਾੜੇ ਨਹੀਂ ਮਨਾਂਦੀਆਂ, ਕਿਸੇ ਸਾਧੂ ਸੰਤ, ਗੁਰੂ ਪੀਰਾਂ ਨੂੰ ਮੱਥਾ ਨਹੀਂ ਟੇਕਦੀਆਂ, ਕਿਸੇ ਦੀ ਤਲੀ ਤੇ ਕੁਝ ਰੱਖਣ ਦੀ

੪੯