ਪੰਨਾ:ਜ਼ਿੰਦਗੀ ਦੇ ਰਾਹ ਤੇ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਂਭਣ ਦੀ ਇਹੋ ਹੀ ਜਾਚ ਸਿਖਾ ਰਹੇ ਹਾਂ? ਕੀ ਅਸੀਂ ਇਨ੍ਹਾਂ ਹੀ ਬਾਲਾਂ ਤੇ ਐਨੀਆਂ ਆਸਾਂ ਰਖੀ ਬੈਠੇ ਹਾਂ? ਕੀ ਇਹ ਬਾਲ ਮਾਪਿਆਂ ਦੇ ਆਗਿਆਕਾਰ ਪੁੱਤਰ ਧੀਆਂ ਹੋਣਗੇ? ਕੀ ਇਹ ਹੀ ਬੱਚੇ ਬੁੱਢੇ ਮਾਤਾ ਪਿਤਾ ਦੀ ਸੇਵਾ ਕਰਨਗੇ ਤੇ ਤੁਹਾਨੂੰ ਖੱਟ ਕੇ ਖੁਆਣਗੇ?

ਅਫ਼ਸੋਸ! ਅਸੀਂ ਬੱਚਿਆਂ ਦੇ ਅਮੋਲਕ ਜੀਵਨ ਦੀ ਕਦਰ ਨਾ ਪਾਈ ਤੇ ਉਨ੍ਹਾਂ ਨੂੰ ਯੋਗ ਬਨਾਣ ਦੀ ਸਾਨੂੰ ਜਾਚ ਨਾ ਆਈ। ਅਸਾਂ ਬੱਚਿਆਂ ਨੂੰ ਨਿਰਾ ਆਪਣਾ ਦਿਲ-ਪਰਚਾਵਾ ਤੇ ਘਰ ਦੀ ਰੋਣਕ ਹੀ ਸਮਝ ਛਡਿਆ, ਸਾਨੂੰ ਇਸ ਗੱਲ ਦਾ ਖ਼ਿਆਲ ਨਾ ਆਇਆ ਕਿ ਇਹ ਹੀ ਬੱਚੇ ਦੇਸ ਦੀ ਤੇ ਕੌਮ ਦੀ ਸ਼ਾਨ ਹਨ, ਇਨ੍ਹਾਂ ਨੂੰ ਹੋਰਨਾਂ ਦੇਸ਼ਾਂ ਤੇ ਕੌਮਾਂ ਦੇ ਕਿਸ ਨਜ਼ਰ ਨਾਲ ਵੇਖਣਗੇ। ਜਿਨ੍ਹਾਂ ਬੱਚਿਆਂ ਦਾ ਘਰ ਦਾ ਜੀਵਨ ਹੀ ਮਾਪਿਆਂ ਕੋਲੋਂ ਝਿੜਕਾਂ ਤੇ ਮਾਰਾਂ ਖਾਂਦਿਆਂ ਗੁਜ਼ਰਦਾ ਹੈ, ਉਨ੍ਹਾਂ ਵਿਚਾਰਿਆਂ ਵੱਡਿਆਂ ਹੋ ਕੇ ਕੀ ਕਰਨਾ ਹੈ? ਜਿਨ੍ਹਾਂ ਨੂੰ ਹਰ ਵਕਤ ਮਾਪਿਆਂ ਦੀ ਹਕੂਮਤ ਵਿਚ ਰਹਿਣਾ ਪੈਂਦਾ ਹੈ, ਤੇ ਕੋਈ ਕੰਮ ਉਨ੍ਹਾਂ ਦੀ ਮਰਜ਼ੀ ਦੇ ਬਰਖ਼ਿਲਾਫ਼ ਨਹੀਂ ਕਰ ਸਕਦੇ, ਉਨ੍ਹਾਂ ਭਲਕੇ ਕੀ ਆਪਣਾ ਆਪ ਦਿਖਾਣਾ ਹੈ? ਜਿਨ੍ਹਾਂ ਨੂੰ ਘਰਾਂ ਵਿਚ ਆਪਣੀ ਅਕਲ ਵਰਤਣ ਦੀ ਆਗਿਆ ਨਹੀਂ, ਉਨ੍ਹਾਂ ਵੱਡੇ ਹੋ ਕੇ ਕੀ ਬਨਾਣਾ ਹੈ? ਜਿਹੜੇ ਘਰ ਆਪਣੀ ਸ਼ਖ਼ਸੀਅਤ ਨਾ ਪ੍ਰਗਟ ਕਰ ਸਕੇ,

ਉਨ੍ਹਾਂ ਦੀ ਕੀ ਦਲੇਰੀ ਪੈਣੀ ਹੈ ਕਿ ਸੱਚ ਤੇ ਨਿਆਂ ਲਈ ਮਰ ਮਿਟਨ? ਜਿਨ੍ਹਾਂ ਨੂੰ ਅਸਾਂ ਘਰਾਂ ਵਿਚ ਸ਼ੇ ਸਤਿਕਾਰ ਨਹੀਂ ਸਿਖਾਇਆ, ਉਨ੍ਹਾਂ ਬਾਹਰ ਆਪਣਾ ਸ੍ਵੇ ਸਤਿਕਾਰ ਕਿਥੇ ਰਖਣਾ ਹੈ? ਜਿਨ੍ਹਾਂ ਦੀ ਅਸਾਂ ਘਰ ਕਦਰ ਨਹੀਂ ਕੀਤੀ, ਉਨ੍ਹਾਂ ਦੀ ਬਾਹਰ ਕਿਸ ਕਦਰ ਕਰਨੀ ਹੈ? ਜਿਨ੍ਹਾਂ ਨੂੰ ਘਰਾਂ ਵਿਚ ਆਜ਼ਾਦੀ ਨਹੀਂ ਮਿਲੀ, ਉਨ੍ਹਾਂ ਨੂੰ ਦੇਸ਼ ਦੇ ਵਿਚ ਆਜ਼ਾਦੀ ਦੀ ਕੀ ਆਸ ਹੋ ਸਕਦੀ ਹੈ? ਜਿਹੜੇ ਘਰ 'ਭੈੜੇ' ਹਨ ਉਹ

੬੪