ਪੰਨਾ:ਜ਼ਿੰਦਗੀ ਦੇ ਰਾਹ ਤੇ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਂਦੀਆਂ ਹਨ।

ਜੇ ਇਨ੍ਹਾਂ ਮਾਸੀਆਂ ਭੂਆਂ ਨੂੰ ਕੋਈ ਬੱਚੇ ਦੀ ਸ਼ੁਭਚਿੰਤਕ ਜ਼ਨਾਨੀ ਜਾਂ ਬੱਚੇ ਦਾ ਪਿਓ ਹੀ ਜ਼ਰਾ ਟੋਕ ਦਏ ਕਿ ਏਸ ਤਰ੍ਹਾਂ ਪਾਇਆਂ ਕੁੜਕਾਇਆਂ ਬੱਚੇ ਨੂੰ ਭੈੜੀ ਆਦਤ ਪੈ ਜਾਏਗੀ ਤਾਂ ਉਹ ਇਕ ਨਹੀਂ ਸੁਣਦੀਆਂ, “ਅਸੀਂ ਕਿਹੜਾ ਰੋਜ਼ ਰੋਜ਼ ਆਉਣਾ ਏ। ਆਪੇ ਮਾਂ ਪਈ ਫਰ ਸਾਂਭੇਗੀ ਸੂ! ਦਾਦੀਆਂ ਨਾਨੀਆਂ ਸਮਝਦੀਆਂ ਨੇ ਕਿ ਉਹਨਾਂ ਏਨੇ ਬੱਚੇ ਜੰਮੇ ਪਾਲੇ ਨੇ, ਓਹਨਾਂ ਨੂੰ ਕੋਈ ਕਿਸ ਤਰ੍ਹਾਂ ਕੁਝ ਕਹਿ ਸਕਦੀ ਹੈ, ਉਹ ਤੇ ਆਪਣੇ ਵਲੋਂ ਨਵੀਂ ਬਣੀ ਮਾਂ ਨੂੰ ਜਾਚ ਸਿਖਾਣ ਆਈਆਂ ਹੁੰਦੀਆਂ ਨੇ। ਜ਼ਰਾ ਬੱਚਾ ਰੋਇਆ ਨਹੀਂ ਕਿ ਉਸ ਨੂੰ ਚੁੱਕ ਲਿਆ "ਨਾ ਕੁਸ਼ੱਲਿਆ! ਦੁਧ ਮੂੰਹ ਵਿਚ ਪਾ ਸੂ।" ਜੇ ਫੇਰ ਵੀ ਚੁੱਪ ਨਾ ਕਰੇ ਤਾਂ ਸੌਂਫ ਦਾ ਅਰਕ ਹੀ ਪਿਲਾ ਦਿੱਤਾ ਜਾਂ ਫੜ ਕੇ ਮਰਚਾਂ ਹੀ ਉਹਦੇ ਤੋਂ ਵਾਰਨ ਲਗ ਪਈਆਂ, “ਇਹ ਜ਼ਰਾ ਖ਼ਿਆਲ ਨਹੀਂ ਕਰਦੀ, ਹਰ ਕਿਸੇ ਨੂੰ ਐਵੇਂ ਪਈ ਬਾਲ ਦਾ ਮੂੰਹ ਵਿਖਾਂਦੀ ਏ, ਕਿਸੇ ਦੀ ਕਿਸੇ ਤਰ੍ਹਾਂ ਦੀਨਜ਼ਰ ਹੁੰਦੀ ਏ,ਕਿਸੇ ਦੇ ਸਾਹਮਣੇ ਨਾ ਦੁਧ ਪਿਆਇਆ ਕਰ ਸੂ ਤੇ ਨਾਲੇ ਦੁਧ ਵਾਲੀ ਬੋਤਲ ਦਵਾਲੇ ਕਪੜਾ ਵਲੇਟ ਲਿਆ ਕਰ। ਕਿਸੇ ਦੀ ਨਾ ਸਹੀ, ਕਿਸੇ ਵੇਲੇ ਆਪਣੀ ਈ ਨਜ਼ਰ ਲਗ ਜਾਂਦੀ ਏ। ਬਾਲ ਨੂੰ ਬਹੁਤਾ ਹਸਦਿਆਂ ਵੇਖ ਕੇ ਆਪ ਹਸਿਆ ਨਾ ਕਰੋ, ਬੂਈ ਕਰ ਛੱਡੀਦੀ ਏ ਇਹ ਸਿਖਿਆ ਸਾਡੀਆਂ ਵੱਡੀਆਂ ਵਡੇਰੀਆਂ ਨੂੰਹਾਂ ਧੀਆਂ ਨੂੰ ਦੀਆਂ ਨੇ। ਮਜਾਲ ਏ ਉਹ ਜ਼ਰਾ ਵੀ ਉਜ਼ਰ ਕਰ ਸਕਣ, ਜੇ ਜ਼ਰਾ ਜਿੰਨੀ ਵੀ ਚੂ ਚਰਾਂ ਕਰਨ ਤਾਂ ਕਈ ਗੱਲਾਂ ਸੁਣਨਗੀਆਂ, "ਅਜ ਕਲ ਖੌਰੇ ਕੋਈ ਵੀ ਵਗ ਗਈ ਏ। ਵੱਡਿਆਂ ਦੀ ਗਲ ਤੇ ਸੁਣਦਾ ਈ ਕੋਈ ਨਹੀਂ। ਜਿਕਣ ਅਸੀਂ ਕਦੇ ਬੱਚੇ ਜੰਮੇ ਨੇ! ਅਜ ਕਲ ਦੇ ਮੁੰਡੇ ਕੁੜੀਆਂ

ਆਪਣੇ ਆਪ ਨੂੰ ਹੋਰ ਗੱਲ ਸਿਆਣੇ ਸਮਝਦੇ ਨੇ।"

੭੬