ਪੰਨਾ:ਜ਼ਿੰਦਗੀ ਦੇ ਰਾਹ ਤੇ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੱਚੇ ਦਾ ਆਲਾ ਦੁਆਲਾ

ਬੱਚੇ ਦੀ ਜ਼ਿੰਦਗੀ ਦੇ ਪਹਿਲੇ ਪੰਜ ਛੇ ਸਾਲ ਉਸ ਦੇ ਜੀਵਨ ਦਾ ਸਭ ਤੋਂ ਜ਼ਰੂਰੀ ਵਕਤ ਹੈ। ਜੋ ਆਦਤਾਂ, ਜੋ ਅਸਰ, ਜੋ ਖ਼ਿਆਲ ਤੇ ਜੋ ਰੁਚੀਆਂ ਇਨ੍ਹਾਂ ਪਹਿਲੇ ਸਾਲਾਂ ਵਿਚ ਬਣ ਜਾਂਦੀਆਂ ਹਨ, ਉਹ ਅਗੋਂ ਵਾਸਤੇ ਨਾਲ ਹੀ ਜਾਂਦੀਆਂ ਹਨ। ਪਰ ਅਸੀਂ ਇਸ ਕੀਮਤੀ ਵਕਤ ਨੂੰ ਅਜਾਈਂ ਹੀ ਗਵਾ ਦਿੰਦੇ ਹਾਂ ਤੇ ਫੇਰ ਸਾਰੀ ਉਮਰ ਫਲ ਭੋਗਦੇ ਹਾਂ। ਜੇ ਅਸੀਂ ਆਪਣੇ ਬੱਚੇ ਦੇ ਪਹਿਲੇ ਪੰਜਾਂ ਛਿਆਂ ਸਾਲਾਂ ਦੀ ਇਕ ਸਕੀਮ ਸੋਚ ਸਮਝ ਕੇ ਬਣਾ ਲਈਏ ਤਾਂ ਉਸ ਦੀ ਜ਼ਿੰਦਗੀ ਹਮੇਸ਼ਾ ਵਾਸਤੇ ਸੁਧਰ ਜਾਏ। ਪਰ ਐਸੀ ਸਕੀਮ ਬਨਾਣ ਲਗਿਆਂ ਉਸ ਦੀਆਂ ਦਿਨ ਬਦਿਨ ਖ਼ਿਆਲ ਰੱਖਣਾ ਜ਼ਰੂਰੀ ਹੈ। ਪਹਿਲੇ ਮਹੀਨੇ ਬੱਚੇ ਦੀਆਂ ਲੋੜਾਂ ਹੋਰ ਹੁੰਦੀਆਂ ਹਨ, ਦੂਸਰੇ ਮਹੀਨੇ ਹੋਰ ਛੋਟੇ ਬੱਚੇ ਦੀਆਂ ਹੋਰ, ਰਿਦੇ ਦੀਆਂ ਹੋਰ, ਟਰਦੇ ਦੀਆਂ ਹੋਰ; ਪਹਿਲੇ ਬੱਚੇ ਦੀਆਂ ਹੋਰ, ਦੁਸਰੇ ਦੀਆਂ ਹੋਰ, ਤੀਸਰੇ ਦੀਆਂ ਹੋਰ, ਸਭ ਤੋਂ ਛੋਟੇ ਦੀਆਂ ਹੋਰ, ਇਕਲੌਤੇ ਦੀਆਂ ਹੋਰ, ਸਿਆਲੇ ਵਿਚ ਹੋਰ, ਗਰਮੀਆਂ ਵਿਚ ਹੋਰ; ਦਿਨੇ ਹੋਰ, ਰਾਤੀ ਹੋਰ; ਘਰ ਹੋਰ, ਬਾਹਰ ਹੋਰ, ਸਫ਼ਰ

੮੬