ਪੰਨਾ:ਜ਼ਿੰਦਗੀ ਦੇ ਰਾਹ ਤੇ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਹੋਰ। ਹਰ ਹਾਲਤ ਵਿਚ ਬਚੇ ਦੀ ਬਿਹਤਰੀ ਤੇ ਉਸ ਦੀ ਸ਼ਖ਼ਸੀ ਅਤ ਦਾ ਖ਼ਿਆਲ ਰਖਣਾ ਬੜਾ ਜ਼ਰੂਰੀ ਹੈ। ਬੱਚੇ ਸੰਬੰਧੀ ਸਾਡਾ ਆਦਰਸ਼ ਹਮੇਸ਼ਾਂ ਇਕ ਹੋਣਾ ਚਾਹੀਦਾ ਹੈ ਕਿ ਉਸ ਦੀ ਸ਼ਖ਼ਸੀਅਤ ਨੂੰ ਪਰੀ ਤਰਾਂ ਪ੍ਰਫੁਲਤ ਹੋਣ ਦੇਣਾ ਹੈ ਤੇ ਇਸ ਆਦਰਸ਼ ਨੂੰ ਨਿਭਾਣ ਦੀ ਪੂਰੀ ਪੂਰੀ ਕੋਸ਼ਿਸ਼ ਕਰਨੀ ਹੈ।

ਬੱਚੇ ਦੀ ਸ਼ਖ਼ਸੀਅਤ ਪ੍ਰਫੁਲਤ ਕਰਨ ਵਾਸਤੇ ਪਹਿਲੋਂ ਆਪਣਾ ਨੁਕਤਾ ਖ਼ਿਆਲ ਬਦਲਣਾ ਬੜਾ ਜ਼ਰੂਰੀ ਹੈ। ਅਸੀ ਇਹ ਖ਼ਿਆਲ ਕਰਦੇ ਹਾਂ ਕਿ ਬੱਚੇ ਮਾਪਿਆਂ ਦੀ ਮਲਕੀਅਤ ਹਨ ਤੇ ਮਾਪਿਆਂ ਨੂੰ ਪੂਰਾ ਹਕ ਹੈ ਕਿ ਜਿਸਤਰ੍ਹਾਂ ਉਨ੍ਹਾਂ ਦਾ ਜੀ ਚਾਹੇ ਉਨ੍ਹਾਂ ਨਾਲ ਵਰਤਾਓ ਕਰਨ। ਇਸਤ੍ਰੀ ਬਾਬਤ ਭੀ ਪਹਿਲਾਂ ਇਹ ਖ਼ਿਆਲ ਹੁੰਦਾ ਸੀ ਕਿ ਉਹ ਮਰਦ ਦੀ ਬਾਂਦੀ ਹੈ। ਉਹ ਖ਼ਿਆਲ ਹੁਣ ਬਹੁਤ ਪਿਛੇ ਸੁਟਿਆ ਜਾ ਚੁਕਾ ਹੈ। ਬੱਚਿਆਂ ਬਾਬਤ ਭੀ ਹੁਣ ਇਹ ਖ਼ਿਆਲ ਰੱਦ ਕਰ ਦਿਤਾ ਗਿਆ ਹੈ। ਹੁਣ ਦੇ ਮਨੁਖ ਦਾ ਇਹ ਖ਼ਿਆਲ ਹੈ ਕਿ ਬੱਚਾ ਇਕ ਬੜੀ ਭਾਰੀ ਜੁਮੇਂਵਾਰੀ ਹੈ ਤੇ ਮਾਪਿਆਂ ਦਾ ਫ਼ਰਜ਼ ਹੈ ਕਿ ਉਹ ਇਸ ਜ਼ਮੇਂਵਾਰੀ ਨੂੰ ਯੋਗ ਤਰੀਕੇ ਨਾਲ ਨਿਭਾਹਣ। ਜਿਨਾਂ ਉੱਨਤ ਦੇਸ਼ਾਂ ਨੇ ਇਹ ਗਲ ਚੰਗੀ ਤਰਾਂ ਸਮਝ ਲਈ ਹੈ, ਉਹਨਾਂ ਇਸ ਸੰਬੰਧੀ ਕਾਨੂੰਨ ਵੀ ਬਣਾ ਦਿੱਤੇ ਹਨ। ਤੇ ਬੀਆਂ ਦੀ ਰਖਿਆ ਤੇ ਸੰਵਾਲ ਦੀਆਂ ਕਈ ਜ਼ਮੇਂਵਾਰੀਆਂ ਮਲਕ ਨੇ ਆਪਣੇ ਸਿਰ ਲੈ ਲਈਆਂ ਹਨ। ਅਮਰੀਕਾ ਵਿਚ ਹਰ ਇਕ ਜਨਣੀ ਨੂੰ ਬਚਿਆਂ ਦੀ ਪਰਵਰਿਸ਼ ਬਾਬਤ ਜ਼ਰੂਰੀ ਸਾਹਿਤ ਮੁਫ਼ਤ ਪੁਚਾਇਆ ਜਾਂਦਾ ਹੈ। ਰੂਸ ਵਿਚ ਥਾਂ ਥਾਂ ਬੱਚਿਆਂ ਲਈ ਸਲਾਹਕਾਰ ਕਮੇਟੀਆਂ ਤੇ ਕਲੱਬਾਂ ਬਣਾਈਆਂ ਹੋਈਆਂ ਹੁੰਦੀਆਂ ਹਨ, ਜਿਨ੍ਹਾਂ ਦਾ ਸਾਰਾ ਖ਼ਰਚ ਸਰਕਾਰ ਦੇ ਜੰਮੇ ਹੁੰਦਾ ਹੈ। ਤਕਰੀਬਨ ਸਾਰੇ ਹੀ ਉੱਨਤ ਦੇਸ਼ਾਂ ਵਿਚ ਸਰਕਾਰ ਵਲੋਂ ਐਸੀਆਂ ਨਰਸਾਂ ਤੇ ਲੇਡੀ ਡਾਕਟਰ ਮੁਕੱਰਰ ਕੀਤੀਆਂ

੮੭