ਪੰਨਾ:ਜ਼ਿੰਦਗੀ ਦੇ ਰਾਹ ਤੇ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਈਆਂ ਹਨ ਜੋ ਨਵੇਂ ਜੰਮੇ ਬੱਚੇ ਦੀ ਦੇਖ ਭਾਲ ਲਈ ਆਪਣੇ ਆਪ ਉਨਾਂ ਦੇ ਘਰ ਜਾਂਦੀਆਂ ਹਨ।

ਜਿੱਥੇ ਬੱਚੇ ਦੀ ਮਲਕੀਅਤ ਦਾ ਖ਼ਿਆਲ ਹੁਣ ਉਡ ਚੁਕਾ ਹੈ, ਉਥੇ ਹੁਣ ਇਹ ਵੀ ਮੰਨਿਆਂ ਜਾਂਦਾ ਹੈ ਕਿ ਹਰ ਇਕ ਬੱਚੇ ਦੀ ਆਪਣੀ ਸ਼ਖ਼ਸੀਅਤ ਹੁੰਦੀ ਹੈ, ਇਕ ਘਰ ਦੇ ਬੱਚੇ ਵੀ ਇਕੋ ਜਹੇ ਨਹੀਂ ਹੋ ਸਕਦੇ ਤੇ ਮਾਪੇ ਇਹ ਆਸ ਨਹੀਂ ਰਖਦੇ ਕਿ ਉਨ੍ਹਾਂ ਦੇ ਬੱਚੇ ਵੀ ਦੁਨੀਆਂ ਵਿਚ ਉਹੋ ਜੇਹੇ ਹੋਣਗੇ ਜੇਹੋ ਜਹੇ ਕਿ ਉਨਾਂ ਦੇ ਮਾਪੇ। ਅਜ ਕਲ ਦਾ ਪਿਓ ਇਸ ਗਲ ਦਾ ਮਾਣ ਕਰਨਾ ਚਾਹੁੰਦਾ ਹੈ ਕਿ ਉਸ ਨੇ ਆਪਣੇ ਬੱਚੇ ਨੂੰ ਆਪਣੇ ਨਾਲੋਂ ਚੰਗਾ ਬਨਾਣਾ ਹੈ। ਅਜ ਕਲ ਦਾ ਸਿਆਣਾ ਪਿਓ ਜਾਂ ਸਿਆਣੀ ਮਾਂ ਕਦੇ ਆਪਣੇ ਬੱਚੇ ਨੂੰ ਆਪਣੇ ਨੀਅਤ ਕੀਤੇ ਸੱਚੇ ਵਿਚ ਢਾਲਣ ਦੀ ਕੋਸ਼ਿਸ਼ ਨਹੀਂ ਕਰਦੇ, ਉਨ੍ਹਾਂ ਵਾਸਤੇ ਬੱਚਾ ਮੋਮ ਦਾ ਨਕ ਨਹੀਂ ਕਿ ਜਿਧਰ ਜੀ ਕੀਤਾ ਮੋੜ ਲਿਆ। ਬੱਚੇ ਦੀ ਸ਼ਖ਼ਸੀਅਤ ਨੂੰ ਸਮਝਣਾ ਤੇ ਉਸ ਵਾਸਤੇ ਯੋਗ ਹਾਲਾਤ ਪੈਦਾ ਕਰਨੇ ਇਕ ਸਿਆਣੇ ਮਾਂ ਪਿਓ ਦਾ ਫ਼ਰਜ਼ ਹੈ।

ਇਕ ਹੋਰ ਖ਼ਿਆਲ ਸਾਡੇ ਵਿਚ ਆਮ ਪ੍ਰਚਲਤ ਹੈ ਕਿ ਬੱਚੇ ਦੇ ਬਹੁਤ ਸਾਰੇ ਗੁਣ ਅਉਗਣ ਜਮਾਂਦਰੂ ਹੁੰਦੇ ਹਨ। ਸਾਇੰਸ ਦੀਆਂ ਖੋਜਾਂ ਨੇ ਇਸ ਖ਼ਿਆਲ ਨੂੰ ਹੁਣ ਗ਼ਲਤ ਸਾਬਤ ਕਰ ਦਿਤਾ ਹੈ। ਬੱਚਾ ਜਨਮ ਸਮੇਂ ਤੋਂ (ਬਲਕਿ ਗਰਭ ਸਮੇਂ ਤੋਂ) ਲੈ ਕੇ ਜਿਨਾਂ ਜਿਨ੍ਹਾਂ ਹਾਲਤਾਂ ਵਿਚ ਰਹਿੰਦਾ ਹੈ ਤੇ ਜੋ ਜੋ ਆਲਾ ਦੁਆਲਾ ਉਸ ਨੂੰ ਮਿਲਦਾ ਹੈ, ਉਹ ਹੀ ਉਸ ਦੇ ਜੀਵਨ ਨੂੰ ਢਾਲਦਾ ਹੈ ਤੇ ਉਸ ਦੀ ਸ਼ਖ਼ਸੀਅਤ ਏਸੇ ਤਰ੍ਹਾਂ ਬਣਦੀ ਹੈ। ਬੱਚੇ ਦੀਆਂ ਆਦਤਾਂ ਪਿਛਲੇ ਜਨਮ ਦੇ ਕਰਮਾਂ ਦਾ ਫਲ ਨਹੀਂ ਹੁੰਦਾ ਤੇ ਨਾ ਹੀ ਮਾਪਿਆਂ ਦੀਆਂ ਆਦਤਾਂ ਬੱਚੇ ਨੂੰ ਵਿਰਸੇ ਵਿਚ ਮਿਲਦੀਆਂ ਹਨ।