ਪੰਨਾ:ਜ਼ਿੰਦਗੀ ਦੇ ਰਾਹ ਤੇ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਕਦੀਆਂ। ਜਿਸ ਘਰ ਵਿਚ ਇਕੋ ਇਕ ਬੱਚਾ ਹੋਵੇ, ਉਸ ਦਾ ਜੀਵਨ ਹੀ ਹੋਰ ਹੁੰਦਾ ਹੈ। ਨਾ ਘਰ ਵਿਚ ਉਸ ਦਾ ਕੋਈ ਹਾਣੀ, ਨਾ ਕਿਸੇ ਨਾਲ ਉਸ ਦਾ ਮੁਕਾਬਲਾ ਤੇ ਨਾ ਉਸ ਨੂੰ ਕਿਸੇ ਦੀ ਦੋਸਤੀ ਦੁਸ਼ਮਣੀ ਦਾ ਲਾਭ ਹਾਣ।

ਏਸ ਤਰ੍ਹਾਂ ਹਰ ਇਕ ਦੇ ਹਾਲਾਤ ਤੇ ਉਸ ਦਾ ਆਲਾ ਦੁਆਲਾ ਵਖੋ ਵਖ ਹੁੰਦਾ ਹੈ। ਵਖੋ ਵਖ ਹਾਲਾਤ ਵਿਚ ਪਲੇ ਬੱਚੇ ਹਰ ਗਲ ਵਿਚ ਵੱਖ ਹੁੰਦੇ ਹਨ। ਉਹਨਾਂ ਦੀਆਂ ਤਬੀਅਤਾਂ ਹੋਰ, ਉਹਨਾਂ ਦੀਆਂ ਸ਼ਖ਼ਸੀਅਤਾਂ ਵਖਰੀਆਂ, ਉਹਨਾਂ ਦੀਆਂ ਰੁਚੀਆਂ ਵਖੋ ਵਖ ਤੇ ਉਹਨਾਂ ਦੇ ਖ਼ਿਆਲ ਹੋਰ ਹੋਰ। ਅਸੀਂ ਕਹਿੰਦੇ ਹਾਂ ਕਿ ਬੱਚਿਆਂ ਦੇ ਫਲਾਣੇ ਗੁਣ ਅਉਗਣ ਤੇ ਆਦਤਾਂ ਜਮਾਂਦਰੂ ਹੁੰਦੀਆਂ ਹਨ। ਘਰ ਵਿਚ ਗੁਜ਼ਾਰੇ ਜੀਵਨ ਵਿਚ ਜੋ ਨਿਕੀ ਤੋਂ ਨਿਕੀ ਗਲ ਵਾਪਰਦੀ ਹੈ, ਉਸ ਦਾ ਉਸ ਤੇ ਅਸਰ ਹੁੰਦਾ ਹੈ। ਪਹਿਲੇ ਪੰਜਾਂ ਛਿਆਂ ਸਾਲਾਂ ਵਿਚ ਉਹ ਆਪਣੇ ਜੀਵਨ ਦੀਆਂ ਨੀਹਾਂ ਰੱਖਦਾ ਹੈ, ਇਨਾਂ ਹੀ ਨਿਆਦਾਂ ਤੋਂ ਮਗਰੋਂ ਉਸਾਰੀ ਹੁੰਦੀ ਹੈ। ਜੇ ਨੀਹਾਂ ਨਾਕਸ ਹੋਣ ਜਾਂ ਪੋਲੀਆਂ ਹੋਣ ਤਾਂ ਅਗਲੀ ਜੀਵਨ ਉਸਾਰੀ ਵੀ ਉਸੇ ਤਰ੍ਹਾਂ ਦੀ ਹੁੰਦੀ ਹੈ, ਜੇ ਨੀਹਾਂ ਪਕੀਆਂ ਪੀਡੀਆਂ ਤੇ ਸਿਆਣਪ ਨਾਲ ਰਖੀਆਂ ਗਈਆਂ ਹੋਣ ਤਾਂ ਜੀਵਨਉਸਾਰੀ ਵੀ ਸੋਹਣੀ ਹੋ ਸਕਦੀ ਹੈ। ਹੁਣ ਵਿਚਾਰ ਇਸ ਗਲ ਦੀ ਕਰਨੀ ਹੈ ਕਿ ਬੱਚੇ ਦਾ ਉਦਾਲਾ ਪੁਦਾਲਾ ਤੇ ਉਸ ਦੇ ਹਾਲਾਤ ਕਿਸ ਤਰ੍ਹਾਂ ਦੇ ਬਣਾਏ ਜਾਣ ਕਿ ਉਸ ਦੀ ਸ਼ਖ਼ਸੀਅਤ ਪ੍ਰਫੁਲਤ ਕਰਨ ਵਾਸਤੇ ਅਸੀਂ ਉਸ ਨੂੰ ਚੰਗੇ ਤੋਂ ਚੰਗਾ ਮੌਕਾ ਦੇ ਸਕੀਏ। ਨੂੰ ਪਹਿਲੇ ਬੱਚੇ ਨੂੰ ਲਾਡਾਂ ਨਾਲ ਨਾ ਵਿਗਾੜਿਆ ਜਾਵੇ ਤੇ ਨਾ ਮਾਂ ਉਸ ਨੂੰ ਬਹੁਤਾ ਹਰ ਵੇਲੇ ਆਪਣੇ ਨਾਲ ਚੰਬੋੜੀ ਰਖੇ ਤਾਂ ਜੋ ਦੂਜੇ ਬੱਚੇ ਦੇ ਆਉਣ ਤੇ ਉਹ, ਨਾ ਔਖਾ ਹੋਵੇ ਤੇ ਨਾ ਔਖਾ ਕਰੇ। ਪਹਿਲੇ ਬੱਚੇ ਨੂੰ

੬੨