ਪੰਨਾ:ਜ਼ਿੰਦਗੀ ਦੇ ਰਾਹ ਤੇ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੂਜੇ ਬਚੇ ਦੇ ਆਉਣ ਵਾਸਤੇ ਤਿਆਰ ਕੀਤਾ ਜਾ ਸਕਦਾ ਹੈ, ਉਹ ਵੀ ਆਪਣੇ ਆਉਣ ਵਾਲੇ ਭੇਣ ਭਰਾ ਦੀ ਚਾਈਂ ਚਾਈ ਉਡੀਕ ਕਰ ਸਕਦਾ ਹੈ, ਪਰ ਇਹ ਤਾਂ ਹੀ ਹੋਵੇਗਾ ਜੇ ਬੱਚਾ ਆਪ ਉਸ ਉਮਰ ਤਕ ਪਹੁੰਚ ਚੁੱਕਾ ਹੋਵੇ ਜਦੋਂ ਕਿ ਉਸ ਵਿਚ ਹਾਣੀ ਤੇ ਭੈਣ ਭਰਾ ਦੀ ਖ਼ਾਹਿਸ਼ ਪੈਦਾ ਹੋ ਪਈ ਹੋਵੇ। ਐਸੀ ਉਮਰ ਤੋਂ ਪਹਿਲੋਂ ਜੇ ਬੱਚਾ ਪੈਦਾ ਹੋਵੇ ਤਾਂ ਦੁਖ ਦਾ ਕਾਰਨ ਹੁੰਦਾ ਹੈ। ਜਦ ਬੱਚਾ ਢਾਈ ਤਿੰਨ ਸਾਲ ਦਾ ਹੋ ਜਾਏ ਤੋਂ ਉਸ ਦਾ ਭੈਣ ਭਰਾ ਹੋਣ ਵਾਲਾ ਹੋਵੇ ਤਾਂ ਉਸ ਨੂੰ ਹੌਲੀ ਹੌਲੀ ਉਸ ਸਮੇਂ ਲਈ ਤਿਆਰ ਕੀਤਾ ਜਾ ਸਕਦਾ ਹੈ, ਉਸ ਨੂੰ ਇਹ ਵੀ ਦਸਿਆ ਜਾ ਸਕਦਾ ਹੈ ਕਿ ਉਸ ਦੇ ਆਉਣ ਨਾਲ ਉਸ ਦੀ ਮਾਂ ਇਸ ਨੂੰ ਘਟ ਤਵੱਜੋਂ ਦੇ ਸਕੇਗੀ। ਉਸ ਦੀ ਮਿਲਵਰਤਣ ਪਰਾਪਤ ਕੀਤੀ ਜਾ ਸਕਦੀ ਹੈ, ਉਸ ਨੂੰ ਛੋਟੇ ਬੱਚੇ ਦੀਆਂ ਖ਼ਾਸ ਖ਼ਾਸ ਡਿਉਟੀਆਂ ਦਿਤੀਆਂ ਜਾ ਸਕਦੀਆਂ ਹਨ-ਉਸ ਦੀ ਖੁਸ਼ੀ ਵਿਛਾਣੀ, ਉਸ ਦੀ ਬੋਤਲ ਧੋਣੀ, ਉਸ ਦੇ ਖਿਡੌਣੇ ਸੰਭਾਲ ਕੇ ਰਖਣੇ ਆਦਿ। ਇਸ ਤਰ੍ਹਾਂ ਇਕ ਤੇ ਪਹਿਲੇ ਬਚੇ ਵਿਚ ਕੰਮ ਕਰਨ ਦਾ ਸ਼ੌਕ ਹੋ ਜਾਇਗਾ ਤੇ ਨਵੇਂ ਆਏ ਛੋਟੇ ਬੱਚੇ ਨੂੰ ਆਪਣਾ ਹਮਜੋਲੀ ਸਮਝਣ ਲਗ ਪਏਗਾ ਜਿਸ ਵਾਸਤੇ ਉਹ ਬੜਾ ਕੁਝ ਕਰਦਾ ਹੈ। ਪਰ ਇਹ ਤਾਂ ਹੀ ਹੋ ਸਕਦਾ ਹੋ ਜੇ ਮਾਪੇ ਏਸ ਮੌਕੇ ਨੂੰ ਸਿਆਣਪ ਤੇ ਸਬਰ ਨਾਲ "ਭਾਲਣ, ਵਡੇ ਬਚ ਤੇ ਇਤਬਾਰ ਕਰਨ, ਉਸ ਦੇ ਨਿਕੇ ਨਿਕੇ ਹਥਾਂ ਤੇ ਭਰੋਸਾ ਕਰਨ ਤੇ ਉਸ ਦੇ ਨਿਕੇ ਨਿਕੇ ਕੰਮ ਦੀ ਪ੍ਰਸੰਸਾ ਦੇਣ। ਪ੍ਰਸੰਸਾ ਤੇ ਹੌਸਲਾ ਬਚੇ ਦੇ ਦਿਲ ਨੂੰ ਹਮੇਸ਼ਾਂ ਵਾਸਤੇ ਜਿਤ ਲੈਂਦੇ ਹਨ, ਨੁਕਤਾਚੀਨੀ ਤੇ ਟਿਚਕਰ ਉਸ ਦੇ ਦਿਲ ਤੇ ਬੜੀ ਚੋਟ ਲਗਦੇ ਹਨ।

ਏਸੇ ਤਰ੍ਹਾਂ ਹਰ ਇਕ ਬੱਚੇ ਦੇ ਵਕਤ ਤੇ ਕੀਤਾ ਜਾ ਸਕਦਾ ਹੈ ਤੇ ਛੋਟੇ ਹੁੰਦਿਆਂ ਤੋਂ ਹੀ ਛੋਟੇ ਭੈਣਾਂ ਭਰਾ ਇਕ ਦੂਜੇ ਦੀ ਮਦਦ ਕਰਨੀ ਸਿਖ

੯੨