ਇਕ ਘੰਟਾ ਲੰਘ ਗਿਆ। ਮੁਸਾਫ਼ਰ ਘੂਕ ਸੁੱਤਾ ਪਿਆ ਸੀ। ਹਵਾ ਵਿਚੋਂ ਮਹਿਕ ਆਈ। ਲੁੱਡਣ ਨੇ ਉਠ ਕੇ ਵੇਖਿਆ- ਅੱਲੜ੍ਹ ਮੁਟਿਆਰਾਂ ਦੀ ਟੋਲੀ ਪੱਤਣ ਤੇ ਪੁੱਜ ਗਈ ਸੀ। ਉਹਨੇ ਬੇੜੀ ਵਲ ਨਿਗਾਹ ਮਾਰੀ। ਕਿਸੇ ਮੁਸਾਫ਼ਰ ਨੂੰ ਪਲੰਘ 'ਤੇ ਸੁੱਤਾ ਵੇਖ ਕੇ ਉਹਦਾ ਤ੍ਰਾਹ ਨਿਕਲ ਗਿਆ। ਪਰ ਹੁਣ ਕੀ ਕਰਦਾ? ਮੁਟਿਆਰਾਂ ਦੇ ਖ਼ੁਸ਼ੀਆਂ ਭਰੇ ਹਾਸਿਆਂ ਨਾਲ਼ ਪੱਤਣ ਦੀਆਂ 'ਵਾਵਾਂ ਵਿਚ ਸੁਗੰਧ ਖਿਲਰੀ ਪਈ ਸੀ। ਮੁਟਿਆਰਾਂ ਦੀ ਟੋਲੀ ਉਹਦੇ ਸਿਰ 'ਤੇ ਪੁੱਜ ਚੁੱਕੀ ਸੀ।
"ਵੇ ਲੁੱਡਣਾ! ਔਹ ਮੇਰੀ ਸੇਜ 'ਤੇ ਕਿਹੜਾ ਸੁੱਤਾ ਪਿਐ?" ਟੋਲੀ ਦੀ ਸਰਦਾਰ ਹੁਸ਼ਨਾਕ ਮੁਟਿਆਰ ਦੇ ਮੱਥੇ 'ਤੇ ਤਿਊੜੀ ਪਈ।
"ਬੀਬੀ, ਪਤਾ ਨੀ ਕਿਹੜਾ ਆ ਕੇ ਸੁਤੈ। ਮੈਂ ਵੀ ਹੁਣੇ ਵੇਖਿਐ।" ਲੁੱਡਣ ਨੇ ਦੋਨੋਂ ਹੱਥ ਜੋੜ ਕੇ ਕੰਬਦਿਆਂ-ਕੰਬਦਿਆਂ ਉੱਤਰ ਦਿੱਤਾ।
ਇਹ ਮੁਟਿਆਰ ਉਹਦੇ ਮਾਲਕ ਦੀ ਅਲਬੇਲੀ ਧੀ ਸੀ।
"ਬੁਢਿਆ ਤੂੰ ਦਾਈਆਂ ਕੋਲੋਂ ਢਿੱਡ ਲੁਕੋਨਾ ਏਂ, ਇਹ ਸਭ ਤੇਰੀ ਸ਼ਰਾਰਤ ਲਗਦੀ ਐ। ਤੂੰ ਉਹਤੋਂ ਮੇਰੀ ਸੇਜ 'ਤੇ ਸੌਣ ਦੇ ਪੈਸੇ ਬਟੋਰੇ ਹੋਣੇ ਨੇ। ਪਹਿਲਾਂ ਉਹਨੂੰ ਸੌਣ ਦਾ ਸੁਆਦ ਚਖਾ ਲਵਾਂ ਫੇਰ ਲੈਨੀ ਆਂ ਤੇਰੀ ਖ਼ਬਰ।" ਉਹ ਕੜਕਦੀ ਹੋਈ ਬੋਲੀ।
ਮੁਟਿਆਰ ਨੇ ਕੋਲ਼ ਪਈਆਂ ਤੂਤ ਦੀਆਂ ਛਟੀਆਂ ਵਿਚੋਂ ਇਕ ਹਰੀ ਛਮਕੀ ਚੁੱਕ ਲਈ ਤੇ ਚਾਦਰ ਤਾਣੀ ਪਏ ਮੁਸਾਫ਼ਰ ਦੁਆਲੇ ਹੋ ਗਈ।
"ਵੇ ਤੂੰ ਕਿਹੜੈਂ ਏਥੇ ਲੰਮੀਆਂ ਤਾਣੀ ਪਿਆ," ਉਹਨੇ ਛਮਕੀ ਦੀ ਹੁੱਜ ਮਾਰੀ ਪਰ ਉਹ ਘੂਕ ਸੁੱਤਾ ਪਿਆ ਸੀ।
ਮੁਟਿਆਰ ਦੀਆਂ ਗੁਲਾਬੀ ਗੱਲ੍ਹਾਂ ਗੁੱਸੇ ਨਾਲ਼ ਭਖ ਉੱਠੀਆਂ। ਉਹਨੇ ਸੁੱਤੇ ਪਏ ਮੁਸਾਫ਼ਰ ਦੇ ਤਿੰਨ ਚਾਰ ਛਮਕਾਂ ਜੜ ਦਿੱਤੀਆਂ। ਧੀਦੋ ਮੁਖ ਤੋਂ ਪੱਲਾ ਪਰੇ ਸਰਕਾਇਆ- ਅਮਸਾਨੀ ਚੰਦ ਦੀ ਖ਼ੂਬਸੂਰਤ ਟੁਕੜੀ ਧਰਤ 'ਤੇ ਉਤਰ ਪਈ। ਮੁਟਿਆਰ ਦੀਆਂ ਅੱਖਾਂ ਚੁੰਧਿਆ ਗਈਆਂ ਤੇ ਛਮਕੀ ਉਹਦੇ ਹੱਥ ਵਿਚੋਂ ਪਰ੍ਹੇ ਜਾ ਡਿੱਗੀ। ਮੁਸਾਫ਼ਰ ਮੁਸਕਰਾਂਦਾ ਬੋਲਿਆ, "ਮੁਟਿਆਰੇ ਕਿਉਂ ਰੁਕ ਗਈ ਏਂ। ਇਹੋ ਜਿਹੀਆਂ ਛਮਕਾਂ ਤਾਂ ਰੱਬ ਨਿੱਤ ਮਰਵਾਵੇ।"
ਮੁਟਿਆਰ ਸ਼ਰਮਾ ਗਈ। ਮੁਟਿਆਰ ਦੇ ਬਾਂਕੇ ਸਰੀਰ ਨੇ ਧੀਦੋ 'ਤੇ ਕੋਈ ਜਾਦੂ ਧੂੜ ਦਿੱਤਾ। ਧੀਦੋ ਦੀ ਮਨਮੋਹਣੀ ਸੂਰਤ ਮੁਟਿਆਰ ਦੇ ਧੁਰ ਅੰਦਰ ਲਹਿ ਗਈ।
"ਮੈਂ ਰਾਹੀ ਆਂ ਮੁਟਿਆਰੇ, ਬੜੀ ਦੂਰੋਂ ਆਇਆਂ ਤਖ਼ਤ ਹਜ਼ਾਰੇ ਤੋਂ। ਮੇਰਾ ਨਾਂ ਧੀਦੋ ਰਾਂਝਾ ਏ। ਮੇਰਾ ਭਾਈਆ ਮੌਜੂ ਚੌਧਰੀ ਸੀ, ਉਹ ਮਰ ਗਿਆ ਏ। ਮਗਰੋਂ ਮੇਰੇ ਭਰਾਵਾਂ ਨੇ ਮੇਰੇ ਨਾਲ਼ ਧੋਖਾ ਕੀਤਾ ਏ ਤੇ ਮੈਂ ਘਰੋਂ ਨਸ ਆਇਆਂ। ਮੈਂ ਝੰਗ
ਪੰਜਾਬੀ ਲੋਕ ਗਾਥਾਵਾਂ/ 96