ਪਰ ਸੋਹਣਾ ਪਿੱਛੇ ਹਟਣ ਵਾਲ਼ਾ ਕਿੱਥੇ ਸੀ। ਉਹਦਾ ਤਾਂ ਲੂੰ ਲੂੰ ਜ਼ੈਨੀ ਲਈ ਤੜਪ ਰਿਹਾ ਸੀ
ਮਗਰ ਜ਼ੈਨੀ ਦੇ ਜਾਸਾਂ
ਮੋੜਿਆਂ ਕਦੀ ਨਾ ਰਾਹਸ਼ਾਂ
ਭਾਵੇਂ ਪੀਵੇ ਨਚੋੜ ਬਦਨ ਦੀ ਰੱਤ ਨੂੰ
ਜਦੋਂ ਇਸ਼ਕ ਚਾ ਲਾਵੇ ਅੱਗ ਫਿਰਾਕ ਦੀ
ਬੁਝਾਇਆਂ ਨਹੀਂ ਬੁੱਝਦੀ
ਭਾਵੇਂ ਉੱਤੇ ਚਾ ਵਗਾਈਏ ਪਾਣੀ ਦੇ ਮੱਟ ਨੂੰ
(ਵੱਲੂ ਰਾਮ ਬਾਜ਼ੀਗਰ)
ਸੋਹਣੇ ਨੇ ਜ਼ੈਨੀ ਦੇ ਦੀਦਰ ਲਈ ਆਪਣੇ ਪਿੰਡ ਨੂੰ ਅਲਵਿਦਾ ਆਖ ਦਿੱਤੀ ਤੇ ਜੋਗੀਆਂ ਦੇ ਡੇਰੇ 'ਤੇ ਜਾ ਕੇ ਜ਼ੈਨੀ ਦੇ ਬਾਪ ਸਮਰ ਨਾਥ ਦੇ ਜਾ ਚਰਨੀਂ ਲੱਗਾ ਤੇ ਅਰਜ਼ ਗੁਜ਼ਾਰੀ, "ਮਾਈ ਬਾਪ ਤੁਸੀਂ ਹੀ ਮੇਰੇ ਸਭ ਕੁਝ ਹੋ। ਮੇਰਾ ਇਸ ਦੁਨੀਆਂ 'ਚ ਕੋਈ ਨਹੀਂ, ਨਾ ਮਾਂ ਨਾ ਬਾਪ ਨਾ ਕੋਈ ਘਰ ਘਾਟ! ਮੈਂ ਤਾਂ ਦੋ ਡੰਗ ਦੀ ਰੋਟੀ ਤੋਂ ਵੀ ਆਤੁਰ ਆਂ - ਮੈਂ ਤੁਹਾਡੀ ਹਰ ਖ਼ਿਦਮਤ ਕਰਨ ਲਈ ਤਿਆਰ ਹਾਂ...।"
ਸਮਰ ਨਾਥ ਨੂੰ ਸੋਹਣੇ ਦੀ ਆਜਜ਼ੀ ਤੇ ਤਰਸ ਆ ਗਿਆ- ਉਹ ਆਪ ਨਰਮ ਹਿਰਦੇ ਵਾਲ਼ਾ ਪੁਰਸ਼ ਸੀ।
ਸੋਹਣੇ ਨੂੰ ਡੇਰੇ ਦੇ ਖੋਤੇ ਚਾਰਨ ਲਈ ਰੱਖ ਲਿਆ ਗਿਆ। ਪਿਆਰੇ ਲਈ ਤਾਂ ਉਹ ਸਭ ਕੁਝ ਕਰ ਸਕਦਾ ਸੀ।
ਖੋਤੇ ਚਾਰਦਿਆਂ ਸੋਹਣੇ ਨੂੰ ਪੂਰਾ ਵਰ੍ਹਾ ਬਤੀਤ ਹੋ ਗਿਆ ਪਰੰਤੂ ਜ਼ੈਨੀ ਅੱਗੇ ਉਹ ਆਪਣੇ ਮਨ ਦੀ ਘੁੰਡੀ ਨਾ ਖੋਹਲ ਸਕਿਆ।
ਇਕ ਦਿਨ ਜਦ ਸ਼ਾਮਾਂ ਢਲ ਰਹੀਆਂ ਸਨ, ਜ਼ੈਨੀ ਕੱਲਮ ਕੱਲੀ ਜੰਗਲ ਵਿਚ ਪਾਣੀ ਲੈਣ ਵਾਸਤੇ ਆਈ। ਸੋਹਣਾ ਖੋਤੇ ਚਾਰਦਾ ਪਿਆ ਸੀ। ਉਹਨੇ ਜ਼ੈਨੀ ਵਲ ਵੇਖਿਆ ਤੇ ਹੌਸਲਾ ਕਰਕੇ ਪਾਣੀ ਭਰੇਂਦੀ ਜ਼ੈਨੀ ਪਾਸ ਜਾ ਕੇ ਬੋਲਿਆ, "ਜ਼ੈਨੀਏਂ!"
ਜ਼ੈਨੀ ਤ੍ਰੱਬਕ ਗਈ! ਉਸ ਵੇਖਿਆ ਸੋਹਣਾ ਉਹਦੇ ਵਲ ਇਕ ਟਿਕ ਵੇਖ ਰਿਹਾ ਸੀ।
"ਕੀ ਗੱਲ ਐ ਵੇ?"
"ਜ਼ੈਨੀਏ ਮੈਂ ਤੇਰੇ ਪਿੱਛੇ ਪਾਗ਼ਲ ਹੋ ਗਿਆ ਹਾਂ। ਮੈਂ ਆਪਣਾ ਘਰ ਬਾਰ
ਪੰਜਾਬੀ ਲੋਕ ਗਾਥਾਵਾਂ/ 138