ਪੰਜਾਬੀ ਲੋਕਧਾਰਾ ਦੇ ਮੈਦਾਨ ਦਾ ਲੰਮੀ ਰੇਸ
ਵਾਲ਼ਾ ਘੋੜਾ: ਸੁਖਦੇਵ ਮਾਦਪੁਰੀ
ਆਲਮੀ ਪੱਧਰ 'ਤੇ 1711 ਈ. ਵਿਚ ਬਿਸ਼ਪ ਥੌਮਸ ਪੇਰੀ ਦੇ ਯਤਨਾਂ ਨਾਲ਼ ਭਾਵੇਂ ਲੋਕਧਾਰਾ ਦੀ ਪਹਿਚਾਣ ਅਤੇ ਇਸ ਦੇ ਸੰਭਾਲਣ 'ਤੇ ਇਕੱਤਰੀਕਰਨ ਦਾ ਕਾਰਜ ਆਰੰਭ ਹੋ ਚੁੱਕਿਆ ਸੀ ਪਰੰਤੂ ਭਾਰਤੀ ਪੱਧਰ 'ਤੇ 1784 ਈ. ਵਿਚ ਸਰ ਵਿਲੀਅਮ ਜ਼ੋਨਜ਼ ਵਲੋਂ ਸਥਾਪਤ ਕੀਤੀ ਗਈ 'ਏਸ਼ੀਆਟਕ ਸੋਸਾਇਟੀ ਆਫ਼ ਬੰਗਾਲ' ਦੀ ਪਹਿਲ ਕਦਮੀ ਨੇ ਇਸ ਕਾਰਜ ਨੂੰ ਹੱਥ ਪਾਇਆ। ਅੰਗਰੇਜ਼ੀ ਹਕੂਮਤ ਦੌਰਾਨ ਭਾਰਤ ਦੇ ਵਿਭਿੰਨ ਖਿੱਤਿਆਂ ਦੇ ਲੋਕਾਂ ਦੀ ਮਾਨਸਿਕਤਾ ਸਮਝਣ ਲਈ ਤਤਕਾਲੀ ਨੌਕਰਸ਼ਾਹੀ ਨੇ ਵੀ ਇਸ ਕਾਰਜ ਲਈ ਨੀਤੀਗਤ ਫ਼ੈਸਲੇ ਲਏ। ਇਸ ਕਾਰਜ ਦੀ ਮਹੱਤਤਾ ਤੇ ਸਾਰਥਿਕਤਾ ਤੋਂ ਜਾਣੂੰ ਹੋ ਕੇ ਭਾਰਤੀ ਲੋਕਾਂ ਨੇ ਵੀ ਆਪਣੀ ਪੱਧਰ 'ਤੇ ਇਸ ਖੇਤਰ ਵਿਚ ਦਿਲਚਸਪੀ ਲਈ ਤੇ ਸਰਗਰਮੀ ਸ਼ੁਰੂ ਕੀਤੀ। ਪੰਜਾਬੀ ਵਿਚ ਦੇਵਿੰਦਰ ਸਤਿਆਰਥੀ, ਡਾ. ਮਹਿੰਦਰ ਸਿੰਘ ਰੰਧਾਵਾ, ਕਰਤਾਰ ਸਿੰਘ ਸ਼ਮਸ਼ੇਰ, ਹਰਜੀਤ ਸਿੰਘ, ਅਵਤਾਰ ਸਿੰਘ ਦਲੇਰ ਆਦਿ ਨੇ ਇਸ ਕਾਰਜ ਦਾ ਬੀੜਾ ਚੁੱਕਿਆ ਸੀ। ਇਸ ਮੈਦਾਨ ਵਿਚ ਅੰਮ੍ਰਿਤਾ ਪ੍ਰੀਤਮ ਤੇ ਸੰਤੋਖ ਸਿੰਘ ਧੀਰ ਵਰਗੇ ਪੰਜਾਬੀ ਦੇ ਸਿਰਜਨਾਤਮਕ ਲੇਖਕ ਵੀ ਆ ਉੱਤਰੇ ਅਤੇ ਸ਼ੇਰ ਸਿੰਘ ਸ਼ੇਰ, ਡਾ. ਸੁਰਿੰਦਰ ਸਿੰਘ ਵਣਜਾਰਾ ਬੇਦੀ ਤੇ ਸੁਖਦੇਵ ਮਾਦਪੁਰੀ ਜਿਹੇ ਖੋਜੀ ਵੀ ਆ ਨਿੱਤਰੇ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਅਕਾਦਮਿਕ ਲੋੜਾਂ ਦੀ ਪੂਰਤੀ ਹਿਤ ਲੋਕਧਾਰਾ ਦੇ ਅਧਿਐਨ, ਅਧਿਆਪਨ ਤੇ ਵਿਸ਼ਲੇਸ਼ਣ ਦਾ ਵੀ ਰੁਝਾਨ ਸ਼ੁਰੂ ਹੁੰਦਾ ਹੈ। ਇਸ ਸੰਦਰਭ ਵਿਚ ਡਾ. ਕਰਨੈਲ ਸਿੰਘ ਥਿੰਦ ਦਾ ਨਾਂ ਲਿਆ ਜਾ ਸਕਦਾ ਹੈ। ਡਾ. ਵਣਜਾਰਾ ਬੇਦੀ ਨੇ ਪੰਜਾਬੀ ਲੋਕਧਾਰਾ ਨੂੰ ਇਕੱਤਰ ਤਾਂ ਕੀਤਾ ਹੀ ਹੈ, ਨਾਲ ਨਾਲ ਇਸ ਦੇ ਵਿਸ਼ਲੇਸ਼ਣ ਦਾ ਕੰਮ ਵੀ ਜਾਰੀ ਰੱਖਿਆ। ਪੰਜਾਬੀ ਲੋਕਧਾਰਾ ਦੇ ਖੇਤਰ ਵਿਚ ਕੁੱਦੇ ਇਹ ਸਭ ਸਾਡੇ ਮੁੱਢਲੇ ਖੋਜੀ-ਵਿਦਵਾਨ ਤੇ ਚਿੰਤਕ ਸਨ, ਜਿਹੜੇ ਲੋਕ ਅਕਾਦਮਿਕ ਲੋੜਾਂ ਤੋਂ ਨਿਰਲੇਪ ਤੇ ਇਸ ਖੇਤਰ ਵਿਚ ਨਿਰੋਲ ਪਾਂਧੀਆਂ ਤੇ ਵਣਜਾਰਿਆਂ ਵਾਂਗ ਨਿੱਤਰੇ। ਇਨ੍ਹਾਂ ਤੋਂ ਬਾਅਦ ਚੰਗੇ ਭਾਗਾਂ ਨੂੰ, ਗਿਣਨਾਤਮਕ ਤੇ ਗੁਣਾਤਮਕ ਪੱਧਰ 'ਤੇ, ਇਸ ਖੇਤਰ ਦੇ ਪ੍ਰਬੀਨ ਅਧਿਆਪਕ ਪ੍ਰਤੀਬੱਧ ਖੋਜੀ ਤੇ ਪ੍ਰਬੁੱਧ ਵਿਦਵਾਨ ਉਪਲਬਧ ਹੁੰਦੇ ਹਨ। ਅਧਿਆਪਨ ਦੀ ਪੱਧਰ 'ਤੇ ਕੋਈ ਨਵੀਂ ਪੀੜ੍ਹੀ ਨੂੰ ਇਸ ਖੇਤਰ
ਪੰਜਾਬੀ ਲੋਕ ਗਾਥਾਵਾਂ/ 13