ਸਮੱਗਰੀ 'ਤੇ ਜਾਓ

ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਧਾਊ ਖ਼ਤਾਂ ਨੇ ਮਾਦਪੁਰੀ ਨੂੰ ਸਦਾ ਸਦਾ ਲਈ ਲੋਕਧਾਰਾ ਦੇ ਖੇਤਰ ਵਿਚ ਜੋੜ ਦਿੱਤਾ।
1956 ਈਸਵੀ ਵਿਚ ਸੁਖਦੇਵ ਮਾਦਪੁਰੀ ਦੀ ਪਲੇਠੀ ਪੁਸਤਕ 'ਲੋਕ ਬੁਝਾਰਤਾਂ' ਲਾਹੌਰ ਬੁੱਕ ਸ਼ਾਪ ਲੁਧਿਆਣਾ ਦਾ ਮਾਲਕ ਜੀਵਨ ਸਿੰਘ ਖ਼ੁਸ਼ੀ ਖ਼ੁਸ਼ੀ ਪ੍ਰਕਾਸ਼ਿਤ ਕਰਦਾ ਹੈ। 1957 ਵਿਚ ਉਸ ਦੀ ਦੂਜੀ ਲੋਕ ਕਹਾਣੀਆਂ ਦੀ ਪੁਸਤਕ 'ਜ਼ਰੀ ਦਾ ਟੋਟਾ' ਵੀ ਇਹੀ ਪ੍ਰਕਾਸ਼ਕ ਛਾਪਦਾ ਹੈ। ਇਸ ਲੋਕਧਾਰਾ ਖੋਜੀ ਦਾ ਪਹਿਲਾ ਲੋਕ ਗੀਤਾਂ ਦਾ ਸੰਗ੍ਰਹਿ 1959 ਵਿਚ 'ਗਾਉਂਦਾ ਪੰਜਾਬ' ਪ੍ਰਕਾਸ਼ਿਤ ਹੁੰਦਾ ਹੈ। ਇਸ ਤਰ੍ਹਾਂ ਪੰਜਾਬੀ ਲੋਕ ਸਾਹਿਤ ਦੀਆਂ ਤਿੰਨ ਵੰਨਗੀਆਂ- ਲੋਕ ਗੀਤ, ਲੋਕ ਕਹਾਣੀਆਂ ਤੇ ਬੁਝਾਰਤਾਂ ਨਾਲ਼ ਸਬੰਧਿਤ ਉਸ ਦੀਆਂ ਤਿੰਨ ਪੁਸਤਕਾਂ 24 ਸਾਲ ਦੀ ਉਮਰ ਵਿਚ ਛਪ ਜਾਂਦੀਆਂ ਹਨ। ਪੰਜਾਬੀ ਲੋਕਧਾਰਾ ਦੇ ਖੇਤਰ ਨੂੰ ਵਿਸਤਾਰਦਾ ਹੋਇਆ ਉਹ ਪੰਜਾਬੀ ਲੋਕ ਖੇਡਾਂ ਉਤੇ ਵੀ 1976 ਵਿਚ 'ਪੰਜਾਬ ਦੀਆਂ ਲੋਕ ਖੇਡਾਂ' ਪੁਸਤਕ ਪ੍ਰਕਾਸ਼ਿਤ ਕਰਾਉਂਦਾ ਹੈ। ਇਸ ਦਾ ਮਤਲਬ ਇਹ ਨਹੀਂ ਕਿ 1959 ਤੇ 1976 ਦੌਰਾਨ ਉਹ ਚੁਪ ਬੈਠਾ ਰਿਹਾ। ਉਸ ਨੇ 'ਲਾਹੌਰ ਬੁੱਕ ਸ਼ਾਪ' ਤੇ ਪ੍ਰੀਤ ਨਗਰ ਵਲੋਂ ਕ੍ਰਮਵਾਰ ਨਿਕਲਦੇ ਰਸਾਲੇ 'ਬਾਲ ਦਰਬਾਰ' ਤੇ 'ਬਾਲ ਸੰਦੇਸ਼' ਤੋਂ ਪ੍ਰਭਾਵਿਤ ਹੋ ਕੇ 1962 ਵਿਚ ਹੀ 'ਜਾਦੂ ਦਾ ਸ਼ੀਸ਼ਾ', 'ਕੇਸੂ ਦੇ ਫੁੱਲ' ਤੇ 'ਸੋਨੇ ਦਾ ਬੱਕਰਾ' ਸਿਰਲੇਖਾਂ ਦੀਆਂ ਤਿੰਨ ਪੁਸਤਕਾਂ ਨਾਲ਼ ਬਾਲ ਸਾਹਿਤ ਵਿਚ ਧਮਾਕਾਖੇਜ਼ ਪ੍ਰਵੇਸ਼ ਕੀਤਾ। 1962 ਵਿਚ ਹੀ ਉਸ ਨੇ 'ਪਰਾਇਆ ਧਨ' ਨਾਟਕ ਤੇ 'ਨੈਣਾਂ ਦੇ ਵਣਜਾਰੇ' ਲੋਕ ਕਹਾਣੀ ਸੰਗ੍ਰਹਿ ਦੀਆਂ ਪੁਸਤਕਾਂ ਲੋਕ ਅਰਪਣ ਕੀਤੀਆਂ। 1993 ਵਿਚ 'ਵਰਖਾ ਦੀ ਉਡੀਕ' ਤੇ 1995 ਵਿਚ 'ਮਹਾਨ ਸੁਤੰਤਰਤਾ ਸੰਗਰਾਮੀ ਸਤਿਗੁਰੂ ਰਾਮ ਸਿੰਘ' ਨਾਮੀ ਪੁਸਤਕਾਂ ਉਸ ਦੇ ਕ੍ਰਮਵਾਰ ਅਨੁਵਾਦ ਤੇ ਜੀਵਨੀ ਸਾਹਿਤ ਵਿਚ ਪਾਏ ਯੋਗਦਾਨ ਦੀਆਂ ਲਖਾਇਕ ਹਨ। ਇਸ ਮਿਤੀ ਬੱਧ ਸਰਵੇਖਣ ਮੁਤਾਬਕ ਮਾਦਪੁਰੀ ਤਤਕਾਲੀ ਲੋੜਾਂ ਦੀ ਮਜਬੂਰੀ ਵਿਚ ਪਾਲਾ ਬਦਲਦਾ ਹੈ ਪਰ ਪੰਜਾਬੀ ਲੋਕਧਾਰਾ ਤੇ ਬਾਲ ਸਾਹਿਤ ਹੀ ਮਾਦਪੁਰੀ ਦੇ ਮਨਪਸੰਦ ਖੇਤਰ ਰਹਿੰਦੇ ਹਨ।
ਪੰਜਾਬੀ ਲੋਕ-ਸਾਹਿਤ, ਪੰਜਾਬੀ ਸਭਿਆਚਰਾ ਤੇ ਬਾਲ-ਸਾਹਿਤ ਦੇ ਖੇਤਰਾਂ ਵਿਚ ਮਾਦਪੁਰੀ ਨੇ ਲਗਾਤਾਰ ਮਿਹਨਤ ਕੀਤੀ। ਇਹ ਮਿਹਨਤ ਇਨ੍ਹਾਂ ਖੇਤਰਾਂ ਦੀਆਂ ਉਸ ਦੀਆਂ ਪੁਸਤਕਾਂ ਵਿਚੋਂ ਸਿਰ ਚੜ੍ਹ ਕੇ ਬੋਲਦੀ ਹੈ। 'ਗਾਉਂਦਾ ਪੰਜਾਬ', 'ਫੁੱਲਾਂ ਭਰੀ ਚੰਗੇਰ', 'ਖੰਡ ਮਿਸ਼ਰੀ ਦੀਆਂ ਡਲੀਆਂ', 'ਨੈਣੀ ਨੀਂਦ ਨਾ ਆਵੇ', 'ਕਿੱਕਲੀ ਕਲੀਰ ਦੀ' ਅਤੇ 'ਸ਼ਾਵਾ ਨੀ ਬੰਬੀਹਾ ਬੋਲੇ' ਉਸ ਦੇ ਤਿਆਰ ਕੀਤੇ ਪੰਜਾਬੀ ਲੋਕ-ਗੀਤ ਸੰਗ੍ਰਹਿ ਹਨ। ਇਹ ਉਸ ਦੀ ਸੰਪਾਦਨ ਸੂਝ ਤੇ ਖ਼ੂਬੀ ਹੈ ਕਿ ਉਸ ਨੇ ਇਹ ਸੰਗ੍ਰਹਿ ਲੋਕ-ਗੀਤਾਂ ਦੇ ਰੂਪਾਂ ਤੇ ਵਿਧਾਵਾਂ ਮੁਤਾਬਕ ਤਿਆਰ ਕੀਤੇ ਹਨ। ਅੱਗੋਂ ਵਿਸ਼ੇ ਮੁਤਾਬਕ ਤਰਤੀਬ ਦਿੱਤੀ ਹੈ। ਉਸ ਦਾ ਪਲੇਠਾ ਸੰਗ੍ਰਹਿ

ਪੰਜਾਬੀ ਲੋਕ ਗਾਥਾਵਾਂ/ 15