ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/43

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਯੋਗ ਤੇ ਕੋਮਲ ਚਿਤ ਸੁੰਦਰ ਰਾਜਕੁਮਾਰੀਆਂ ਨਾਲ਼ ਕਰ ਦਿੱਤੇ ਤੇ ਨਾਲ਼ ਹੀ ਗੰਧਰਵ ਸੈਨ ਆਪਣੀ ਵੱਡੀ ਬੇਟੀ ਮੈਨਾਵੰਤੀ ਦਾ ਵਿਆਹ ਬੰਗਾਲ ਦੇ ਧਾਰਾਪੁਰੀ ਦੇ ਰਾਜੇ ਪਦਮ ਸੈਨ ਨਾਲ਼ ਕਰਕੇ ਪਰਿਵਾਰਕ ਬੋਝ ਤੋਂ ਸੁਰਖਰੂ ਹੋ ਗਿਆ।
ਗੰਧਰਵ ਸੈਨ ਹੁਣ ਬੁਢਾਪੇ ਵੱਲ ਪੈਰ ਪਸਾਰ ਰਿਹਾ ਸੀ। ਉਸ ਨੇ ਭਰਥਰੀ ਨੂੰ ਵੱਡਾ ਪੁੱਤਰ ਹੋਣ ਦੇ ਨਾਤੇ ਰਾਜ ਤਿਲਕ ਦੇ ਕੇ ਸੰਨਿਆਸ ਲੈਣ ਦਾ ਫ਼ੈਸਲਾ ਕਰ ਲਿਆ। ਭਰਥਰੀ ਨੂੰ ਭਰੇ ਦਰਬਾਰ ਵਿਚ ਰਾਜ ਸਿੰਘਾਸਨ 'ਤੇ ਬਿਠਾ ਕੇ ਉਸ ਨੇ ਕਿਹਾ, "ਬੇਟਾ ਭਰਥਰੀ! ਵਿਕਰਮਾਜੀਤ ਤੇਰੀ ਸੱਜੀ ਬਾਂਹ ਹੈ, ਵੱਡਾ ਹੋਣ ਦੇ ਨਾਤੇ ਰਾਜ ਸਿੰਘਾਸਨ 'ਤੇ ਤੇਰਾ ਹੱਕ ਹੈ। ਤੂੰ ਇਹਦੇ ਮਸ਼ਵਰੇ ਨਾਲ਼ ਰਾਜ ਕਾਜ ਸੰਭਾਲੀਂ, ਇਹ ਬਹੁਤ ਸਿਆਣੈ ਤੇ ਵਿਦਵਾਨ ਹੈ।"
"ਪਿਤਾ ਜੀ ਤੁਸੀਂ ਨਿਸ਼ਚਿੰਤ ਰਹੋ। ਵਿਕਰਮਾਜੀਤ ਦੀ ਸਲਾਹ ਤੋਂ ਬਿਨਾਂ ਮੈਂ ਕੋਈ ਕਦਮ ਨਹੀਂ ਪੁੱਟਾਂਗਾ।" ਐਨਾ ਆਖ ਭਰਥਰੀ ਨੇ ਵਿਕਰਮਾਜੀਤ ਨੂੰ ਆਪਣੀ ਬੁੱਕਲ ਵਿਚ ਲੈ ਲਿਆ।
ਤੇ ਗੰਧਰਵ ਸੈਨ ਆਪਣਾ ਰਾਜ ਪਾਟ ਭਰਥਰੀ ਦੇ ਹਵਾਲੇ ਕਰਕੇ ਬਿੰਧਿਆਚਲ ਪਰਬਤ 'ਤੇ ਜਾ ਕੇ ਪ੍ਰਭੂ ਭਗਤੀ ਵਿਚ ਲੀਨ ਹੋ ਗਿਆ।
ਜਦੋਂ ਭਰਥਰੀ ਹਰੀ ਦਾ ਰਾਜ ਕਾਲ ਸ਼ੁਰੂ ਹੋਇਆ ਉਦੋਂ ਉਜੈਨ ਦੀ ਨਗਰੀ ਘੁੱਗ ਵਸ ਰਹੀ ਸੀ- ਸਾਰੇ ਰਾਜ ਵਿਚ ਸੁਖ ਸ਼ਾਂਤੀ ਤੇ ਅਮਨ ਚੈਨ ਸੀ ਤੇ ਰਾਜ ਦੀ ਪਰਜਾ ਹਰ ਪੱਖੋਂ ਸੁਖ ਭੋਗ ਰਹੀ ਸੀ। ਵਿਕਰਮਾਜੀਤ ਆਪਣੀ ਸੂਝ, ਸਿਆਣਪ, ਦੂਰ ਅੰਦੇਸ਼ੀ ਅਤੇ ਪ੍ਰਬੰਧਕੀ ਕੁਸ਼ਲਤਾ ਨਾਲ਼ ਰਾਜ ਪ੍ਰਬੰਧ ਦੀ ਸਯੋਗ ਅਗਵਾਈ ਕਰ ਰਿਹਾ ਸੀ ਤੇ ਉਸ ਨੇ ਆਪਣੇ ਆਪ ਨੂੰ ਆਪਣੇ ਵੱਡੇ ਭਰਾ ਭਰਥਰੀ ਅਤੇ ਰਾਜ ਦੀ ਪਰਜਾ ਨੂੰ ਸਮਰਪਿਤ ਕੀਤਾ ਹੋਇਆ ਸੀ। ਦੂਜੇ ਬੰਨੇ ਰਾਜ ਭਾਗ ਦਾ ਮਾਲਕ ਭਰਥਰੀ ਸੀ ਜਿਸ ਨੇ ਰਾਜ ਦਰਬਾਰ ਦੇ ਕੰਮਾਂ-ਕਾਜਾਂ ਨੂੰ ਵਿਸਾਰ ਕੇ ਆਪਣੇ ਆਪ ਨੂੰ ਇਕ ਕਾਮਨੀ ਦੇ ਹਵਾਲੇ ਕੀਤਾ ਹੋਇਆ ਸੀ- ਉਹ ਕਾਮਨੀ ਸੀ ਹੁਸਨ ਦੀ ਸ਼ਾਖ਼ਸ਼ਾਤ ਮੂਰਤ, ਉਹਦੀ ਰਾਣੀ ਪਿੰਗਲਾ। ਪਿੰਗਲਾ ਦੇ ਮਦ ਭਰੇ ਨੈਣਾਂ ਵਿਚੋਂ ਮਦਰਾ ਦੀਆਂ ਨਦੀਆਂ ਵਹਿੰਦੀਆਂ ਸਨ ਤੇ ਉਹ ਆਪਣੇ ਨੈਣਾਂ ਦੇ ਤੀਰਾਂ ਨਾਲ਼ ਉਡਦੇ ਪੰਛੀਆਂ ਨੂੰ ਘਾਇਲ ਕਰਨ ਦੀ ਸਮਰੱਥਾ ਰੱਖਦੀ ਸੀ... ਭਰਥਰੀ ਤਾਂ ਕੀਹਦੇ ਪਾਣੀਹਾਰ ਸੀ... ਟੂਣੇਹਾਰੀ ਪਿੰਗਲਾ ਨੇ ਉਹਨੂੰ ਮਦਰਾ ਦੇ ਜਾਮ ਪਿਲਾ ਪਿਲਾ ਕੇ ਅਜਿਹਾ ਕੀਲ ਲਿਆ ਕਿ ਉਹ ਹੁਣ ਉਹਦੇ ਜੋਗਾ ਹੀ ਹੋ ਕੇ ਰਹਿ ਗਿਆ। ਰਾਜ ਮਹਿਲਾਂ ਵਿਚ ਨਿੱਤ ਮਹਿਫ਼ਲਾਂ ਜੁੜਦੀਆਂ, ਨਾਚ ਗਾਣਾ, ਸ਼ਰਾਬ ਤੇ ਸ਼ਬਾਬ ਉਹਦੇ ਜੀਵਨ ਦਾ ਅਨਿੱਖੜਵਾਂ ਅੰਗ ਬਣ ਗਏ।
ਰਾਣੀ ਪਿੰਗਲਾ ਨੇ ਭਾਵੇਂ ਵਫ਼ਾ ਪਾਲਣ ਅਤੇ ਪਤੀਬਰਤਾ ਹੋਣ ਦਾ ਪ੍ਰਭਾਵ ਭਰਥਰੀ ਦੇ ਮਨ 'ਤੇ ਪਾਇਆ ਹੋਇਆ ਸੀ ਪਰੰਤੂ ਉਹ ਆਪਣੇ ਹੁਸਨ ਦਾ

ਪੰਜਾਬੀ ਲੋਕ ਗਾਥਾਵਾਂ/ 39