ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੧

ਮਤਾਂ ਟੁੱਟ ਜਾਵੇ, ਰੋਣਾ ਪਵੇ ਪਿੱਛੋਂ,
ਜਾਣ ਕਰਕੇ ਅਕਲ ਝਬ ਇਸਨੂੰ ਸੰਭਾਰ ਲੈ ਤੂੰ।
ਰਿਦੇ ਧਾਰ ਸਣ ਕਥਨ ਸਿਆਣਿਆਂ ਦੇ,
ਜਨਮ ਆਪਣਾ ਅਫਲ ਨ ਹਾਰ ਲੈ ਤੂੰ.
'ਚਰਨ ਸਿੰਘ' ਦੱਸ 'ਜੀਵਣ-ਜੁਗਤ' ਤੈਨੂੰ,
ਨੇਕੀ, ਅਕਲ ਸਿਓ ਜੀਵਣ ਗੁਜ਼ਾਰ ਲੈ ਤੂੰ।

ਸ੍ਰੀ ਗੁਰੂ ਗ੍ਰੰਥ ਪ੍ਰਮਾਣ:

"ਭਾਈ ਰੇ। ਗੁਰਮੁਖ ਬੂਝੈ ਕੋਇ!
ਬਿਨ ਬੁਝੈ ਕਰਮ ਕਮਾਵਣੇ ਜਨਮ ਪਦਾਰਥ ਖੋਇ"

੨-ਨਿੰਮ੍ਰਤਾ

ਬੰਦੇ! ਤੂੰ ਕੌਣ ਹੈਂ ਜੋ ਆਪਣੀ ਅਕਲ ਉਤੇ ਐਨ ਆਕੜਦਾ ਹੈਂ? ਆਪਣੀਆਂ ਲਿਆਕਤਾਂ ਉਤੇ ਕਿਉਂ ਐਨਾ ਹੰਕਾਰ ਕਰਦਾ ਹੈਂ?

ਜੇ ਤੂੰ ਸਿਆਣਾ ਬਣਨਾ ਚਾਹੁੰਦਾ ਹੈ ਤਾਂ ਸਾਰਿਆਂ ਤੋਂ ਪਹਿਲਾਂ ਏਹ ਜਾਣ ਕਿ ਮੈਂ ਮੂਰਖ ਹਾਂ। ਜੇਕਰ ਤੂੰ ਦੁਜਿਆਂ ਦੀਆਂ ਅੱਖਾਂ ਵਿਚ ਮੂਰਖ ਨਹੀਂ ਬਣਨਾ ਚਾਹੁੰਦਾ ਤਾਂ ਆਪਣੇ ਆਪ ਵਿੱਚ ਆਪਣੇ ਆਪ ਨੂੰ ਸਿਆਣਾ ਨਾਂ ਸਮਝ ਜਿਸ ਤਰਾਂ ਸਾਦੀ ਪੁਸ਼ਾਕ ਸੁੰਦਰ ਇਸਤ੍ਰੀ ਦੇ ਰੂਪ ਨੂੰ ਨਿਖਾਰ ਦੇਂਦੀ ਹੈ ਓਸੇ ਤਰਾਂ ਚੰਗੇ ਕੰਮ ਸਿਆਣਪ ਦਾ ਸਭ ਤੋਂ ਵੱਡਾ ਸ਼ਿੰਗਾਰ ਹਨ।

ਨਿੰਮ੍ਰ ਆਦਮੀ ਦੀ ਗੱਲ ਬਾਤ ਸਚਿਆਈ ਨੂੰ ਉੱਜਲ ਕਰਦੀ ਹੈ। ਜੇਕਰ ਓਸਦੀ ਭੁੱਲ ਵੀ ਹੋਵੇ ਤਾਂ ਓਹ ਓਸ ਦੇ