ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/148

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫੧)

ਪ੍ਰਸੰਨਤਾ ਹਾਸਲ ਹੁੰਦੀ ਹੈ, ਜੋ ਉਜੇਹੇ ਕ੍ਰੋੜਾਂ ਰੁਪੈ ਆਪਣੇ ਪਾਸ ਰੱਖਣ ਨਾਲ ਨਹੀਂ ਹੁੰਦਾ, ਜਿਨਾਂ ਦੇ ਕਿ ਵਰਤਣ ਦੀ ਤੈਨੂੰ ਜਾਚ ਨਹੀਂ। ਬੈਂਤ-

ਰਾਜੇ ਕਈ, ਕਈ ਲੱਖ ਧਨਵਾਨ ਗੁਜ਼ਰੇ,
ਜੋੜ ਜੋੜ ਦੌਲਤ ਬਣ ਕੇ ਸ਼ਾਹ ਮਰ ਗਏ।
ਭਰ ਭੰਡਾਰ, ਕਰ ਕੱਠੀਆਂ ਕਈ ਦੇਗਾਂ,
ਆਖਰ ਜ਼ਿਮੀਂ ਅੰਦਰ ਹੋਏ ਸੁਆਹ ਮਰ ਗਏ।
ਕਾਰੂੰ ਅਤੇ ਮਹਿਮੂਦ ਸਭ ਗਏ ਰੋਂਦੇ,
ਆਇਆ ਕੰਮ ਨਾ ਲੜਾਘਾਹ ਮਰ ਗਏ।
ਦੌਲਤ ਪ੍ਰੇਮੀਆਂ ਲੱਖ ਨੂੰ ਭੁੱਖ ਬੈਠੀ,
ਪੂਰੀ ਹੋਈ ਨਾ ਉਨ੍ਹਾਂ ਦੀ ਚਾਹ ਮਰ ਗਏ।
ਦੌਲਤ ਚੀਜ਼ ਚੰਗੀ ਹੈ ਪਰ ਲੋਕ ਬਹੁਤੇ
ਇਸ ਤੋਂ ਕੰਮ ਲੈਣਾ ਉਕਾ ਜਾਣਦੇ ਨਾ।
ਦੌਲਤ ਹੋਇ ਪੱਲੇ ਅੰਨੇ ਹੋਣ ਝੱਲੇ,
ਕਰ ਉਪਕਾਰ ਨੇਕੀ ਆਨੰਦ ਮਾਣਦੇ ਨਾ।
ਤੈਨੂੰ ਰੱਬ ਬਖ਼ਸ਼ੇ ਦੌਲਤ ਮੀਤ! ਐਪਰ
ਪਿੱਛੇ ਕਦੇ ਲੱਗੀ ਭੈੜੀ ਬਾਣ ਦੇ ਨਾ।
ਦੌਲਤ "ਚਰਨ" ਕਾਹਦੀ? ਕੰਮ ਆਏ ਜੇਹੜੀ,
ਦਾਨ, ਭਲੇ, ਉਪਕਾਰ ਅਰ ਖਾਣ ਦੇ ਨਾ?

ਸ੍ਰੀ ਗੁਰੂ ਗ੍ਰੰਥ ਪ੍ਰਮਾਣ:-

(੧) ਜਿਸ ਗਹਿ ਬਹੁਤ ਤਿਸੈ ਗਹਿ ਚਿੰਤਾ ਨੂੰ
(੨) ਮਾਇਆ ਧਾਰੀ ਅਤਿ ਅੰਨਾ ਬੋਲਾ॥

———————————————