ਸਮੱਗਰੀ 'ਤੇ ਜਾਓ

ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੨)

ਆਪਣੇ ਕੰਮ ਨਾਲ ਕੰਮ ਰੱਖ, ਦੇਸ਼ ਅਤੇ ਕੌਮ ਦੇ ਝਗੜੇ ਆਗੂਆਂ ਨੂੰ ਸੌਂਪ ਦੇਹ, ਬਹੁਤੇ ਖਰਚ ਨਾਲ ਸੁਖ ਪ੍ਰਾਪਤ ਨਾਂ ਕਰ, ਤਾਂ ਜੋ ਓਹਨਾਂ ਦੇ ਪ੍ਰਬੰਧ ਨਾਲ ਐਨੀ ਤਕਲੀਫ ਨਾਂ ਵਧ ਜਾਵੇ ਜੋ ਤੈਨੂੰ ਓਹਨਾਂ ਦੇ ਆਨੰਦ ਦੀ ਖੁਸ਼ੀ ਤੋਂ ਵਾਂਜ ਦੇਵੇ'

ਮਾਨ ਪ੍ਰਾਪਤ ਕਰਕੇ ਅੰਨਾਂ ਨਾ ਬਣ ਅਤੇ ਧਨ ਪੱਲੇ ਹੋਣ ਵੇਲੇ ਸਰਫੇ ਨੂੰ ਸਦਾ ਸਾਮ੍ਹਣੇ ਰਖ। ਜੋ ਆਦਮੀ ਫਜ਼ੂਲੀਆਂ ਵਿਚ ਲਗਾ ਰਹਿੰਦਾ ਹੈ, ਓਹ ਇਕ ਦਿਨ ਆਪਣੀਆਂ ਲੋੜਾਂ ਦੇ ਘਾਟੇ ਪਰ ਵੀ ਜ਼ਰੂਰ ਹੋਵੇਗਾ।

ਦੁਜਿਆਂ ਦੇ ਤਜਰਬੇ ਤੋਂ ਸਿਆਨਪ ਸਿਖ, ਅਤੇ ਓਹਨਾਂ ਦੀਆਂ ਕਮਜ਼ੋਰੀਆਂ ਦੇਖਕੇ ਆਪਣੀਆਂ ਕਮਜ਼ੋਰੀਆਂ ਦਾ ਸੁਧਾਰ ਕਰ।

ਜਦ ਤਕ, ਅਜ਼ਮਾ ਕੇ ਨਾਂ ਦੇਖ ਲਵੇਂ ਤਦ ਤਕ ਕਿਸੇ ਦਾ ਇਤਬਾਰ ਨਾਂ ਕਰ, ਪਰ ਅਕਾਰਨ ਕਿਸੇ ਉਤੇ ਬੇਇਤਬਾਰੀ ਵੀ ਨਾ ਕਰ, ਇਹ ਹੋਛਪੁਣਾ ਹੈ।

ਜਦੋਂ ਕੋਈ ਆਦਮੀ ਧਰਮਦਾਨ ਸਾਬਤ ਹੋ ਜਾਵੇ ਤਾਂ ਓਸਨੂੰ ਆਪਣੇ ਦਿਲ ਦੇ ਖਾਨੇ ਵਿਚ ਵਡਮੁੱਲੇ ਲਾਲ ਵਾਂਗ ਸਾਂਭਕੇ ਰੱਖ ਅਤੇ ਓਸਨੂੰ ਇਕ ਅਨਮੋਲ ਰਤਨ ਸਮਝ। ਧਨੀ ਆਦਮੀ ਦੀਆਂ ਮੇਹਰਬਾਨੀਆਂ ਤੋਂ ਦੂਰ ਭੱਜ, ਓਹ ਤੇਰੇ ਵਾਸਤੇ ਜਾਲ ਹਨ ਤੂੰ ਉਸਦੇ ਹਸਾਨ ਤੋਂ ਸੁਰਖਰੂ ਨਹੀਂ ਹੋ ਸਕੇਗਾ।

ਜੋ ਚੀਜ਼ ਕਲ ਕੰਮ ਆ ਸਕਦੀ ਹੈ ਓਸਨੂੰ ਅੱਜ ਨਾਂ ਵਰਤ, ਜਦ ਤਕ ਸੋਚ ਅਤੇ ਹੁਸ਼ਿਆਰੀ ਨਾਲ ਕੰਮ ਹੋ