(੪)
ਕਈ ਲਾਮਾ ਹਨ, ਪਰ ਸਾਰਿਆਂ ਤੋਂ ਵੱਡੇ ਗੁਰੂ ਨੂੰ “ਮਹਾਂ ਲਾਮਾ” ਆਖਦੇ ਹਨ। ‘ਮਹਾਂ ਲਾਮਾ’ ਦੀ ਬਾਥਤ ਓਥੋਂ ਦੇ ਲੋਕਾਂ ਦਾ ਹੁਣ ਤੱਕ ਏਹ ਨਿਸਚਾ ਹੈ ਕਿ ਓਹ ਕਦੀ ਮਰਦਾ ਨਹੀਂ, ਕੇਵਲ ਚੋਲਾ ਵਟਾ ਲੈਂਦਾ ਹੈ। ‘ਮਹਾਂ ਲਾਮਾ’ ਦੇ ਚਰਨਾਂ ਵਿਚ ਵੱਡੇ ਤੋਂ ਵੱਡੇ ਅਤੇ ਛੋਟੇ ਤੋਂ ਛੋਟੇ ਲੋਕ ਸਭ ਸਿਰ ਨਿਵਾਉਂਦੇ ਹਨ। ਪਹਿਲੇ ਸਮੇਂ ਵਿੱਚ ‘ਮਹਾਂ ਲਾਮਾ’ ਜਦ ਕਦੀ ਆਮ ਲੋਕਾਂ ਨੂੰ ਦਰਸ਼ਨ ਦੇਂਦਾ ਸੀ ਤਾਂ ਓਹ ਇਕ ਉੱਚੀ ਵਡਮੁੱਲੀ ਗੱਦੀ ਉਤੇ ਬੈਠ ਜਾਂਦਾ ਸੀ, ਹਜ਼ਾਰਾਂ ਲੱਖਾਂ ਲੋਕ-ਜਿਨਾਂ ਵਿਚ ਵੱਡੇ ਵੱਡੇ ਰਾਜੇ ਮਹਾਰਾਜੇ ਵੀ ਹੁੰਦੇ ਸਨ-ਉਸਦੇ ਅੱਗੇ ਭੇਟਾ ਚੜ੍ਹਾਉਂਦੇ ਸਨ। ਪਰ ‘ਮਹਾਂ ਲਾਮਾ’ ਮੂੰਹੋਂ ਕਿਸੇ ਨਾਲ ਨਹੀਂ ਸੀ ਬੋਲਦਾ, ਕੇਵਲ ਸਿਰਾਂ ਉੱਤੇ ਹੱਥ ਹੀ ਫੇਰ ਦੇਂਦਾ ਸੀ, ਜਿਸਨੂੰ ਓਹ ਲੋਕ ਕਲਯਾਨ ਹੋ ਗਈ ਸਮਝਦੇ ਸਨ।
ਚੀਨ ਦੇ ਵਿਦਵਾਨਾਂ ਦੇ ਦਿਲਾਂ ਵਿਚ ਕਈ ਮੁੱਦਤਾਂ ਤੋਂ ਏਹ ਖਿਆਲ ਚਲਿਆ ਆਉਂਦਾ ਸੀ ਕਿ "ਮਹਾਂ ਲਾਮਾ' ਦੇ ਗੁਪਤ ਤਹਿਖਾਨਿਆਂ ਵਿਚ ਪੁਰਾਣੀਆਂ ਲਿਖਤ ਦੀਆਂ ਪੋਥੀਆਂ ਦਾ ਇਕ ਤਕੜਾ ਢੇਰ ਹੈ,ਪਰ ਓਹ ਪੁਸਤਕਾਂ ਲੋਕਾਂ ਵਿਚ ਪ੍ਰਚਲਤ ਨਹੀਂ ਕੀਤੀਆਂ ਜਾਂਦੀਆਂ। ਸੰਨ ੧੭੪੯ ਈ: ਵਿਚ ਚੀਨ ਦੇ ਸ਼ਹਿਨਸ਼ਾਹ ਨੂੰ ਓਨਾਂ ਪੁਰਾਣੀਆਂ ਪੁਸਤਕਾਂ ਦੇ ਦੇਖਣ ਦਾ ਸ਼ੌਕ ਉਪਜਿਆ। ਓਸ ਨੇ ਵੱਡੀ ਖੋਜ ਭਾਲ ਨਾਲ “ਕਾਊਤਸੋ” ਨਾਮੇ ਇਕ ਪੰਜਾਹ ਵਰੇ ਦੀ ਉਮਰ ਦੇ ਵਿਦਵਾਨ ਨੂੰ ਲੱਭਿਆ ਜੋ ਕਿ ਪੁਰਾਣੇ ਸਮੇਂ ਦੀਆਂ ਸਾਰੀਆਂ ਬੋਲੀਆਂ ਚੰਗੀ ਤਰਾਂ ਜਾਣਦਾ ਸੀ। “ਕਾਊਤਸੋ”