ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੫)

ਹੰਕਾਰਨ ਨਹੀਂ ਬਣਦੀ ਅਤੇ ਬਿਪਤਾ ਵੇਲੇ ਓਹ ਸਬਰ ਨਾਲ ਕਿਸਮਤ ਦੇ ਵੱਟਾਂ ਉਤੇ ਮੱਲ੍ਹਮ ਪੱਟੀ ਕਰਦੀ ਹੈ। ਓਸਦੇ ਪਤੀ ਦੇ ਦੁਖ ਓਸਦੀ ਸਲਾਹ ਨਾਲ ਹੌਲੇ ਹੋ ਜਾਂਦੇ ਹਨ ਅਤੇ ਇਸਦੇ ਲਾਡ ਨਾਲ ਦੁੱਖਾਂ ਦੀ ਪੀੜ ਜਾਂਦੀ ਰਹਿੰਦੀ ਹੈ। ਪਤੀ ਆਪਣਾ ਦਿਲ ਆਪਣੀ ਪਿਆਰੀ ਪਤਨੀ ਦੇ ਦਿਲ ਵਿਚ ਉਲਟਾ ਦੇਦਾ ਹੈ ਅਤੇ ਓਹਦੇ ਅੰਦਰੋਂ ਸ਼ਾਂਤੀ ਤੇ ਸੁਖ ਪ੍ਰਾਪਤ ਕਰਦਾ ਹੈ।

ਸੁਭਾਗ ਹੈ ਓਹ ਆਦਮੀ ਜਿਸ ਦੀ ਅਜੇਹੀ ਅਰਧੰਗੀ ਹੋਵੇ, ਅਤੇ ਭਾਗਾਂ ਵਾਲੀ ਹੈ ਓਹ ਉਲਾਦ ਜੋ ਓਸਦੀ ਕੁੱਖੋਂ ਪੈਦਾ ਹੋਵੇ।

ਬੈਂਤ-
ਤੀਵੀਂ, ਨਾਹਿ ਨੀਵੀਂ, ਪੂਜਨ ਜੋਗ ਤੀਵੀਂ
ਜੇਹੜੀ ਇਸਤ੍ਰਾਂ ਗੁਣਾਂ ਦਾ ਭੰਡਾਰ ਹੋਵੇ।
ਧਰਮ, ਕਰਮ ਵਾਲੀ, ਲਾਜ ਸ਼ਰਮ ਵਾਲੀ,
ਹਿਰਦੇ ਮਰਮ, ਸਤਵੰਤੜੀ ਨਾਰ ਹੋਵੇ।
ਭਰਤਾਂ ਆਪਣਾ ਸਮਝਦੀ ਰੂਪ ਕਰਤਾ,
ਗਮਖ਼ਾਰ ਉਸਦੀ ਜਾਂ ਨਿਸਾਰ ਹੋਵੇ।
ਸ਼ਭ ਉਪਦੇਸ਼ ਦੇਵੇ, ਬੱਚੀ ਬੱਚਿਆਂ ਨੂੰ,
ਓਨਹਾਂ ਤਈ ਦਸਦੀ ਨੇਕੀ ਕਾਰ ਹੋਵੇ।
ਮਿੱਠਾ ਬੋਲ, ਸ਼ਾਂਤੀ, ਸਹਿਨਸੀਲਤਾ ਵੀ,
ਹਿਰਦੇ ਵਿੱਚ ਉਸਦੇ ਪ੍ਰੇਮ, ਪਿਆਰ ਹੋਵੇ।
ਦਾਨੀ, ਮਾਨੀ, ਤੇ, ਅਕਲ ਦਾ ਕੋਟ ਦੇਵੀ,
"ਦੁਖੀ" ਦੇਖਕੇ ਕਰਦੀ ਉਪਕਾਰ ਹੋਵੇ।