ਸਮੱਗਰੀ 'ਤੇ ਜਾਓ

ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੭)

ਮਾਮਲੇ ਵਿਚ ਕਾਹਲੀ ਨਾ ਕਰ, ਸੋਚ ਸਮਝਕੇ ਪੈਰ ਚੁਕ, ਕਿਉਕ ਤੇਰੇ ਜੀਵਨ ਦੀ ਖ਼ੁਸ਼ੀ ਅਤੇ ਸੁਖ ਇਸਤ੍ਰੀ ਦੀ ਚੰਗੀ ਚੋਣ ਉਤੇ ਹੀ ਨਿਰਭਰ ਹੈ।

ਜੇ ਉਸਦਾ ਬਹੁਤ ਸਾਰਾ ਸਮਾਂ ਪੁਸ਼ਾਕਾਂ ਸੁਆਰਨ ਅਤੇ ਸ਼ਿੰਗਾਰ ਕਰਨ ਵਿਚ ਹੀ ਬੀਤ ਜਾਂਦਾ ਹੈ, ਜਾਂ ਜੇ ਓਸਨੂੰ ਆਪਣੀ ਸੁੰਦ੍ਰਤਾ ਦਾ ਹੰਕਾਰ ਹੈ ਅਤੇ ਵਾਹ ਵਾਹ ਪ੍ਰਾਪਤ ਕਰਨ ਦੀ ਚਾਹਵਾਨ ਹੈ, ਜੇ ਓਹ ਬਹੁਤ ਬੋਲਦੀ ਅਤੇ ਹਿਣਹਿਣ ਕਰਕੇ ਹਸਦੀ ਹੈ, ਜੇ ਓਸਦੇ ਪੈਰ ਪੇਕਿਆਂ ਦੇ ਘਰ ਨਹੀਂ ਟਿਕਦਾ ਅਤੇ ਹਰੇਕ ਆਦਮੀ ਦੇ ਚੇਹਰੇ ਵਲ ਘੂਰ ਘੂਰ ਕੇ ਤੱਕ ਦੀ ਹੈ, ਭਾਵੇਂ ਓਹ ਸੁੰਦ੍ਰਤਾ ਤੇ ਸੁਹੱਪਣ ਵਿਚ ਸੂਰਜ ਤੇ ਚੰਦੂਮਾਂ ਨਾਲੋਂ ਵੀ ਵਧਕੇ ਹੋਵੇ, ਪਰ ਤੂੰ ਓਸਦੀ ਸੁੰਦ੍ਰਤਾ ਅਤੇ ਮਨਮੋਹਣੇ ਹਾਵ ਭਾਵਾਂ ਦਾ ਰਤਾ ਵੀ ਖਿਆਲ ਨਾਂ ਕਰ। ਆਪਣੇ ਪੈਰਾਂ ਨੂੰ ਓਸਦੇ ਰਸਤਿਆਂ ਤੋਂ ਦੂਰ ਰਖ ਅਤੇ ਆਪਣੇ ਦਿਲ ਵਿਚ ਓਸਦਾ ਪਿਆਰ ਬਿਲਕੁਲ ਨਾਂ ਧਸਣੁ ਦੇਹ

ਜਿੱਥੋਂ ਤਕ ਹੋ ਸਕੇ ਸੁਘੜ, ਨੇਕਚਲਨ, ਪੜੀ ਲਿਖੀ ਅਤੇ ਸੁੰਦਰ ਲੜਕੀ ਨਾਲ ਵਿਆਹ ਕਰ, ਕਿਉਂਕਿ ਅਜੇਹੀ ਤੀਵੀਂ ਤੇਰੀ ਅਰਧੰਗੀ ਬਣਨ ਦੇ ਯੋਗ ਹੈ, ਓਹ ਤੇਰੀ ਸੱਚੀ ਸਾਬਣ ਅਤੇ ਤੇਰੀ ਮੁਹੱਬਤ ਦੇ ਹਰ ਤਰਾਂ ਲਾਇਕ ਹੋਵੇਗੀ। ਓਸਨੂੰ ਰੱਬੀ ਨਿਆਮਤ ਸਮਝ, ਤੂੰ ਓਸਦੇ ਨਾਲ ਕ੍ਰਿਪਾਲਤਾ ਅਤੇ ਪ੍ਰੇਮ ਦਾ ਵਰਤਾਓ ਕਰ ਤਾਂ ਜੋ ਤੇਰਾ ਪਿਆਰ ਓਸਦੇ ਦਿਲ ਨੂੰ ਮੋਹ ਲਵੇ।

ਓਹ ਤੇਰੇ ਘਰ ਦੀ ਮਲਕਾਂ ਹੈ, ਤੂੰ ਓਸਦੀ ਇੱਜ਼ਤ