ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੨੬)
ਲਖਮੀਚੰਦ ਜੀ ਬਾਹਰ ਲੈਜਾਓ ਅਤੇ ਧੋ ਲਿਆਓ-ਸਾਹਬ
ਜ਼ਾਦਿਆਂ ਕਿਹਾ, ਇਸ ਵੇਲੇ ਖੂਹ ਛੁਟੇ ਹੋਏ ਹਨ ਅਰ ਰਾਤ
ਅਨ੍ਹੇਰੀ ਹੈ, ਅਰ ਸੁਕਣਗੇ ਬੀ ਨਹੀਂ ਦਿਨ ਚੜ੍ਹੇ ਟਹਲੀ
ਵਾਲਾ ਭੇਜਾਂਗੇ, ਧੋ ਲਿਆਵੇਗਾ। ਗੁਰੂ ਜੀ ਕਿਹਾ ਹੁਣ ਜਾਓ
ਤਾਂ ਚੰਗਾ ਹੈ-ਤਿਨ੍ਹੀਂ ਕਿਹਾ ਜੇ ਦਿਨ ਚੜ੍ਹਦੇ ਤਕ ਨਹੀਂ
ਠਹਿਰਦੇ ਤਾਂ ਦੂਏ ਬਸਤਰ ਵਟਾ ਲਓ । ਤਾਂ ਗੁਰੂ ਜੀ
ਅੰਗਦ ਜੀ ਨੂੰ ਆਗ੍ਯਾ ਕੀਤੀ ਸੁਣਦੇ ਹੀ ਬਸਤ੍ਰ ਲੈਕੇ ਤੁਰ
ਪਏ, ਨੱਗਰ ਦੇ ਬਾਹਰ ਇਨ੍ਹਾਂ ਨੂੰ ਦਿਨ ਚੜ੍ਹਿਆ ਪ੍ਰਤੀਤ
ਹੋਯਾ ॥ ਵਗਦੇ ਖੂਹ ਦੇ ਜਲ ਨਾਲ ਬਸਤ੍ਰ ਧੋਕੇ, ਸੁਕਾਕੇ
ਲਿਆ ਦਿੱਤੇ-ਵੇਖਣ ਵਾਲੇ ਹੈਰਾਨ ਹੋ ਰਹੇ, ਗੁਰੂ ਜੀ ਦਾ
ਬਚਨ ਹੋਯਾ "ਨਿਹਾਲ" ॥
ਇਕ ਦਿਨ ਵਗਦੇ ਖੂਹ ਉੱਤੇ ਗੁਰੂ ਜੀ ਦੇ ਹੱਥੋਂ ਕੇਸੀਂ
ਸਨਾਨ ਕਰਦਿਆਂ ਦਹੀਂ ਵਾਲਾ ਕਟੋਰਾ ਤਿਲਕਕੇ ਡੂੰਘੇਚਲ੍ਹੇ
ਵਿਚ ਜਾਪਿਆ-ਤਾਂ ਗੁਰੂ ਜੀ ਪੁਤ੍ਰਾਂ ਨੂੰ ਬਚਨ ਕੀਤਾ ਜੋ ਕਟੋਰਾ
ਛੇਤੀ ਕੱਢੋ-ਤਿਨ੍ਹਾਂ ਨੈ ਕਿਹਾ ਜੋ ਚਲ੍ਹਾ ਡੂੰਗਾ ਹੈ, ਅਰ ਮੈਲੇ
ਚਿੱਕੜ ਨਾਲ ਭਰਿਆ ਹੋਯਾ ਹੈ ਹੁਣੇ ਕਿਸੇ ਕੋਲੋਂ ਕਢਵਾ